GT ਰੋਡ ਦੇ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਦੇ ਨਾਲ ਮੀਟਿੰਗ ਵਿੱਚ ਸਹਿਯੋਗ ਦਾ ਦਿੱਤਾ ਭਰੋਸਾ


ਲੁਧਿਆਣਾ – ਪੁਰਾਣੀ ਜੀਟੀ ਰੋਡ,ਘੰਟਾਘਰ ਚੌਕ,ਚੌਡ਼ਾ ਬਾਜ਼ਾਰ,ਰੇਖੀ ਸਿਨੇਮਾ ਚੌਕ,ਰੇਲਵੇ ਸਟੇਸ਼ਨ ਰੋਡ,ਮਾਤਾ ਰਾਣੀ ਚੌਕ ਵਿੱਚ ਬਾਧਿਤ ਹੋਏ ਟ੍ਰੈਫਿਕ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਂਣ ਨੂੰ ਲੈ ਕੇ ਸ਼ਾਪਕੀਪਰ ਐਸੋਸਿਏਸ਼ਨ  ਦੇ ਪ੍ਰਧਾਨ ਤਰਨਜੀਤ ਸਿੰਘ ਕੋਹਲੀ,ਸੀਨੀਅਰ ਮੀਤ ਪ੍ਰਧਾਨ ਚੰਦਰਕਾਂਤ ਚੱਢਾ,ਗੋਬਿੰਦ ਸਿੰਘ  ਮਾਰਕਿਟ ਦੇ ਬਿੱਟੂ ਗੁੰਬਰ,ਕਮਲਾ ਨੇਹਰੂ ਮਾਰਕਿਟ ਦੇ ਰਮੇਸ਼ ਮੱਗੋ,ਚੰਦਰਮੋਹਨ ਚੱਢਾ, ਕਿਤਾਬ ਬਾਜ਼ਾਰ ਦੇ ਜਸਪਾਲ ਬੰਟੀ ਦੀ ਅਗੁਵਾਈ ਵਿੱਚ ਸੈਂਕੜੇ ਦੁਕਾਨਦਾਰਾਂ ਤੇ ਟ੍ਰੈਫਿਕ ਪੁਲਿਸ ਦੇ ਨਾਲ ਸਿਉਂਕਤ ਰੂਪ ਨਾਲ ਇੱਕ ਮੀਟਿੰਗ ਰੇਖੀ ਚੌਕ ਸਥਿਤ ਇੱਕ ਨਿਜੀ ਹੋਟਲ ਵਿੱਚ ਆਜੋਜਿਤ ਕੀਤੀ ਗਈ।ਮੀਟਿੰਗ ਵਿੱਚ ਲੁਧਿਆਣਾ ਦੇ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ  ਤੇ ਜੋਨ ਵਨ ਇੰਚਾਰਜ ਏਐਸਆਈ ਅਸ਼ੋਕ ਕੁਮਾਰ ਤੇ ਟ੍ਰੈਫਿਕ ਪੁਲਸ ਦੇ ਹੋਰ ਅਧਿਕਾਰੀ ਵਿਸ਼ੇਸ਼ ਰੂਪ ਵਜੋਂ ਸ਼ਾਮਿਲ ਹੋਏ।ਮੀਟਿੰਗ ਵਿੱਚ ਦੁਕਾਨਦਾਰਾਂ ਵਲੋਂ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੂੰ ਇਲਾਕੇ ਵਿੱਚ ਥ੍ਰੀ ਵਹੀਲਰ ਵਲੋਂ ਜਾਮ ਲਗਾਉਣ ਤੇ ਪਾਰਕਿੰਗ ਨਾ ਹੋਣ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਨੂੰ ਲੈ ਕੇ ਉਚਿਤ ਕਦਮ   ਚੁੱਕਣ ਲਈ ਆਗਰਹ ਕੀਤਾ।ਉਥੇ ਹੀ ਦੁਕਾਨਦਾਰਾਂ ਨੇ ਸੜਕਾਂ ਦੇ ਵਿਚੋਂ ਵਿੱਚ ਰੇਹੜੀ ਤੇ ਫੜੀਆਂ ਨੂੰ ਹਟਾਉਣ ਲਈ ਸਖ਼ਤ ਕਦਮ   ਚੁੱਕਣ ਦੀ ਮੰਗ ਕੀਤੀ।ਇਹੀ ਨਹੀਂ ਵੱਖ ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਵਲੋਂ ਜਾਮ ਨਾਲ ਤ੍ਰਾਸਤ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਖੁਦ ਆਪਣੀ ਦੁਕਾਨਾਂ ਦੇ ਬਾਹਰ ਸਾਮਾਨ ਨਹੀਂ ਰੱਖਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਏਸੀਪੀ ਗੁਰਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਓਲਡ ਜੀਟੀ ਰੋਡ ਲੋਕਲ ਬਸ ਸਟੈਂਡ ਤੋਂ ਲੈ ਕੇ ਪੁਰਾਣੀ ਸੱਬਜੀ ਮੰਡੀ ਚੌਕ ਤੱਕ ਦੇ ਦੋਨਾਂ ਪਾਸੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਸਮਾਨ ਨਹੀਂ ਰੱਖਣ ਤੇ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਕਰਣ ਦੀ ਅਪੀਲ ਕੀਤੀ।

ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾ ਲੋਕਲ ਬਸ ਸਟੈਂਡ ਤੋਂ ਲੈ ਕੇ ਪੁਰਾਣੀ ਸੱਬਜੀ ਮੰਡੀ ਚੌਕ ਤੱਕ ਦੇ ਇਲਾਕੇ ਨੂੰ ਜਾਮ ਤੋਂ ਮੁਕਤ ਕਰ ਦਿੱਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਛੇਤੀ ਹੀ ਆਸਪਾਸ ਦੇ ਇਲਾਕੀਆਂ ਵਿੱਚ ਅੰਦਰੂਨੀ ਬਾਜ਼ਾਰਾਂ ਜਿਨ੍ਹਾਂ ਵਿੱਚ ਕਿਤਾਬ ਬਾਜ਼ਾਰ,ਕੇਸਰ ਗੰਜ ਮੰਡੀ,ਸਾਬਣ ਬਾਜ਼ਾਰ,ਮੋਚਪੂਰਾ ਬਾਜ਼ਾਰ, ਲੱਕੜ ਬਾਜ਼ਾਰ,ਗੋਕੁਲ ਰੋਡ ਵਿੱਚ ਵੀ ਦੁਕਾਨਦਾਰਾਂ ਤੇ ਮਾਰਕਿਟ ਜੱਥੇਬੰਦੀਆਂ ਨਾਲ ਬੈਠਕਾਂ ਕਰਕੇ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਨੂੰ ਲੈ ਕੇ ਸਹਿਯੋਗ ਲਿਆ ਜਾਵੇਗਾ। ਮੀਟਿੰਗ ਦੇ ਬਾਅਦ ਤਰਨਜੀਤ ਸਿੰਘ ਕੋਹਲੀ,ਚੰਦਰਕਾਂਤ ਚੱਢਾ,ਅਸ਼ਵਨੀ ਤਰੇਹਨ, ਬਿੱਟੂ ਗੁੰਬਰ,ਰਮੇਸ਼ ਮੱਗੋ,ਜਸਪਾਲ,ਚੰਦਰਮੋਹਨ ਚੱਢਾ,ਰਾਜੇਸ਼ ਹੈਪੀ,ਅਨਿਲ ਕੁਮਾਰ,ਸਰਬਜੀਤ ਬਾਵਾ,ਸੁਨੀਲ ਚਾਵਲਾ,ਤੀਰਥ ਸਿੰਘ ਦੁਆ,ਸਿਮਰਨਜੀਤ ਸਿੰਘ  ਸ਼ੇਰੀ,ਜਸਕੀਰਤ ਸਿੰਘ ਕੋਹਲੀ,ਹਰਪ੍ਰੀਤ ਸਿੰਘ,ਅਮਰਜੀਤ ਸਿੰਘ,ਦਲਜੀਤ ਸਿੰਘ,ਦੀਪਕ ਚਾਵਲਾ,ਸੰਜੀਵ ਰਿਹਾਨ ਤੇ ਹੋਰ ਦੁਕਾਨਦਾਰਾਂ ਵਲੋਂ ਏਸੀਪੀ ਗੁਰਦੇਵ ਸਿੰਘ ਅਤੇ ਜੋਨ ਇੰਚਾਰਜ ਏਐਸਆਈ ਅਸ਼ੋਕ ਕੁਮਾਰ ਨੂੰ ਗੁਲਦਸਤਾ ਤੇ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ।


LEAVE A REPLY