ਇੰਨਸ਼ੋਰੈਂਸ ਕੰਪਨੀ ਦੇ ਮੁਲਾਜ਼ਿਮ ਤੋਂ ਲੱਖਾਂ ਦੀ ਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਲੁਧਿਆਣਾ ਦੀ ਦਿਹਾਤੀ ਪੁਲਿਸ ਦੇ ਹੱਥੇ- ਨਗਦੀ ਬਰਾਮਦ


Gang of Looter caught by Rural Police Ludhiana Cash Recovered

ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿ: (ਦਿਹਾਤੀ) ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਤਰੁਨ ਰਤਨ, ਪੀ.ਪੀ.ਐਸ,ਐਸ.ਪੀ, (ਇੰਨਵੈਸਟੀਗੇਸ਼ਨ), ਲੁਧਿ: (ਦਿਹਾਤੀ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਡੀ.ਐਸ.ਪੀ, (ਇੰਨਵੈਸਟੀਗੇਸ਼ਨ), ਲੁਧਿ: (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਲਖਵੀਰ ਸਿੰਘ, ਇੰਚਰਜ ਸੀ.ਆਈ.ਏ ਸਟਾਫ ਦੀ ਅਗਵਾਈ ਹੇਠ ਐਸ.ਆਈ ਚਮਕੌਰ ਸਿੰਘ, ਏ.ਐਸ.ਆਈ ਜਨਕ ਰਾਜ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਤੇ ਦੋਸ਼ੀ ਹਰਮੰਦਰ ਸਿੰਘ ਉਰਫ ਮੰਦਰ ਪੁੱਤਰ ਸਤਨਾਮ ਸਿੰਘ ਵਾਸੀ ਮਸਤੇਵਾਲ ਜੋ ਮੁਕੱਦਮਾਂ ਨੰਬਰ 109 ਮਿਤੀ 5.11.2018 ਅ/ਧ 382 ਆਈ.ਪੀ.ਸੀ ਥਾਣਾ ਮਹਿਣਾ ਵਿੱਚ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦ ਸੀ। ਜਿਸਨੂੰ ਪ੍ਰੋਡੈਕਸ਼ਨ ਵਾਰੰਟ ਤੇ ਪੁੱਛ-ਗਿੱਛ ਵਾਸਤੇ ਲਿਆਂਦਾ ਗਿਆ ਹੈ। ਜਿਸਦੀ ਪੁੱਛਗਿੱਛ ਦੌਰਾਨ ਉਸਦੇ ਸਾਥੀ ਦੋਸ਼ੀਆਂ ਅਰਸ਼ਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਮੰਦਰ ਥਾਣਾ ਧਰਮਕੋਟ ਜਿਲ੍ਹਾ ਮੋਗਾ ਅਤੇ ਕਮਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੋਠੇ ਰਾਹਲਾਂ ਥਾਣਾ ਸਿਟੀ ਜਗਰਾਂਉ ਨੂੰ ਮੁਕੱਦਮਾ ਨੰਬਰ 253 ਮਿਤੀ 11.09.2018 ਅ/ਧ 379-ਬੀ, ਆਈ.ਪੀ.ਸੀ ਥਾਣਾ ਸਿਟੀ ਜਗਰਾਉ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਕਤ ਮੁਕੱਦਮਾ ਬਰ-ਬਿਆਨ ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਮਾਲਪੁਰਾ ਦੇ ਦਰਜ ਰਜਿਸਟਰ ਹੋਇਆ ਸੀ ਕਿ ਉਹ ਸੀ.ਐਮ.ਐਸ ਇੰਸ਼ੋਰੈਂਸ ਕੰਪਨੀ ਲੁਧਿਆਣਾ ਵਿਖੇ ਏ.ਟੀ.ਐਮ/ਸੀ.ਡੀ.ਪੀ ਰਾਂਹੀ ਦੁਕਾਨਦਾਰਾਂ ਦੇ ਪੈਸੇ ਵੱਖ-ਵੱਖ ਬੈਂਕਾਂ ਵਿੱਚ ਜਮਾਂ ਕਰਾਉਣ ਦਾ ਕੰਮ ਕਰਦਾ ਹੈ। ਉਹ ਹਰ-ਰੋਜ ਦੀ ਤਰਾਂ ਮਿਤੀ 11.09.2018 ਨੂੰ ਆਪਣੇ ਮੋਟਰ ਸਾਈਕਲ ਤੇ ਵੱਖ ਵੱਖ ਬੀਮਾ ਕੰਪਨੀਆਂ ਤੋ ਪੈਸੇ ਇਕੱਠੇ ਕਰਕੇ ਜਗਰਾਉ ਬੈਕ ਵਿੱਚ ਜਮ੍ਹਾਂ ਕਰਾਉਣ ਲਈ ਆ ਰਿਹਾ ਸੀ ਤਾਂ ਡਾਕਟਰ ਹਰੀ ਸਿੰਘ ਦੇ ਹਸਪਤਾਲ ਕੋਲ ਪਿੱਛੇ ਤੋਂ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਏ। ਜਿਹਨਾਂ ਦੇ ਮੂੰਹ ਬੰਨ੍ਹੇ ਹੋਏ ਸਨ। ਉਹਨਾਂ ਨੇ ਝਪਟ ਮਾਰਕੇ ਉਸਦੇ ਪੈਸਿਆ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿੱਚ 2 ਲੱਖ 50 ਹਾਜਰ 820 ਰੁਪਏ ਸਨ ਅਤੇ ਉਸਦੇ ਹੋਰ ਕਾਗਜਾਤ ਵੀ ਸਨ।


LEAVE A REPLY