ਗੈਂਗਸਟਰ ਦਿਲਪ੍ਰੀਤ ਦੀ ਸਿਹਤ ਵਿਗੜੀ, ਲਿਜਾਇਆ ਗਿਆ PGI


ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਸਿਹਤ ਮੰਗਲਵਾਰ ਨੂੰ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਮੋਹਾਲੀ ਸਿਵਲ ਹਸਪਤਾਲ ਤੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭਰਤੀ ਕਰਾਇਆ ਗਿਆ। ਪੀ. ਜੀ. ਆਈ. ‘ਚ ਇਲਾਜ ਕਰਾਉਣ ਤੋਂ ਬਾਅਦ ਉਸ ਨੂੰ ਫਿਰ ਸਿਵਲ ਹਸਪਤਾਲ ‘ਚ ਭਰਤੀ ਕਰਾ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਗ੍ਰਿਫਤਾਰੀ ਦੌਰਾਨ ਦਿਲਪ੍ਰੀਤ ਦੀ ਲੱਤ ‘ਚ ਗੋਲੀ ਵੱਜੀ ਹੈ ਤੇ ਉਹ ਪੁਲਸ ਰਿਮਾਂਡ ‘ਤੇ ਵੀ ਚੱਲ ਰਿਹਾ ਹੈ। ਜਦੋਂ ਵੀ ਪੁਲਸ ਵਲੋਂ ਪੁੱਛਗਿੱਛ ਲਈ ਉਸ ਨੂੰ ਇਧਰ-ਉਧਰ ਲਿਜਾਇਆ ਜਾਂਦਾ ਹੈ ਤਾਂ ਹਿੱਲਣ-ਜੁੱਲਣ ਕਾਰਨ ਉਸ ਦੇ ਜ਼ਖਮ ‘ਚ ਪਸ ਭਰ ਜਾਂਦੀ ਹੈ, ਜਿਸ ਕਾਰਨ ਉਸ ਦੀ ਸਿਹਤ ਖਰਾਬ ਹੋ ਜਾਂਦੀ ਹੈ। ਬੀਤੇ ਦਿਨ ਵੀ ਦਿਲਪ੍ਰੀਤ ਦੀ ਲੱਤ ਦੇ ਜ਼ਖਮ ‘ਚ ਪਸ ਭਰ ਗਈ ਸੀ ਅਤੇ ਦਿਲਪ੍ਰੀਤ ਨੂੰ ਪੀ. ਜੀ. ਆਈ. ਲਿਜਾ ਕੇ ਇਸ ਨੂੰ ਕਢਵਾਇਆ ਗਿਆ। ਫਿਲਹਾਲ ਉਹ ਮੋਹਾਲੀ ਪੁਲਸ ਕੋਲ 7 ਦਿਨਾਂ ਦੇ ਰਿਮਾਂਡ ‘ਤੇ ਚੱਲ ਰਿਹਾ ਹੈ।

  • 7
    Shares

LEAVE A REPLY