ਪੁਲਸ ਨੇ ਸੁੱਖਾ ਕਾਹਲਵਾਂ ਦੇ ਕਰੀਬੀ ਗੈਂਗਸਟਰ ਰਾਜਾ ਪਹਾੜੀਆ ਤੇ ਪ੍ਰੀਤ ਫਗਵਾੜਾ ਨੂੰ ਦਿੱਲੀ ਚ ਕੀਤਾ ਗ੍ਰਿਫਤਾਰ


ਸੁੱਖਾ ਕਾਹਲਵਾਂ ਗੈਂਗ ਨਾਲ ਸੰਬੰਧ ਰੱਖਣ ਵਾਲੇ ਖਤਰਨਾਕ ਗੈਂਗਸਟਰ ਰਾਜਾ ਪਹਾੜੀਆ ਅਤੇ ਪ੍ਰੀਤ ਫਗਵਾੜਾ ਨੂੰ ਦਿੱਲੀ ਪੁਲਸ ਨੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਗੈਂਗਸਟਰ ਪੰਜਾਬ ਵਿਚ ਕਾਫੀ ਚਰਚਿਤ ਹਨ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੀ ਪੁਲਸ ਨੂੰ ਲੋੜੀਂਦੇ ਸਨ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਇਨ੍ਹਾਂ ਕੋਲੋਂ ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਦੋਵਾਂ ਗੈਂਗਸਟਰਾਂ ਨੂੰ ਦਿੱਲੀ ਦੀ ਤਿਲਕ ਨਗਰ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਕਤ ਦੋਵੇਂ ਪੰਜਾਬ ਪੁਲਸ ਤੋਂ ਬਚਣ ਲਈ ਦਿੱਲੀ ਵਿਚ ਲੁੱਕ ਕੇ ਬੈਠੇ ਹੋਏ ਸਨ।

ਸੁੱਖਾ ਕਾਹਲਵਾਂ ਦੀ ਗੈਂਗ ਸੰਭਾਲ ਰਹੇ ਸਨ ਦੋਵੇਂ ਗੈਂਗਸਟਰ

ਦੱਸਣਯੋਗ ਹੈ ਕਿ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਾਥੀਆਂ ਨੇ ਪੁਲਸ ਹਿਰਾਸਤ ਵਿਚ ਕਤਲ ਕਰ ਦਿੱਤਾ ਸੀ। ਕਾਹਲਵਾਂ ਦੇ ਕਤਲ ਤੋਂ ਬਾਅਦ ਉਕਤ ਦੋਵੇਂ ਗੈਂਗਸਟਰ ਉਸ ਦੀ ਗੈਂਗ ਸੰਭਾਲ ਰਹੇ ਸਨ। ਸੂਤਰਾਂ ਮੁਤਾਬਕ ਗੈਂਗਸਟਰ ਪ੍ਰੀਤ ਫਗਵਾੜਾ ਸੁੱਖਾ ਕਾਹਲਵਾਂ ਦਾ ਕਰੀਬੀ ਸੀ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨਾਮ ਦਾ ਫੇਸਬੁਕ ਪੇਜ ਵੀ ਆਪਰੇਟ ਕਰ ਰਿਹਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਕਤਲ ਕਰਨ ਵਾਲਾ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਸ ਐਕਨਾਊਂਟਰ ਵਿਚ ਮਾਰੇ ਜਾ ਚੁੱਕੇ ਹਨ।


LEAVE A REPLY