ਲੁਧਿਆਣਾ ਸ਼ਹਿਰ ‘ਚ ਪਾਈਪ ਰਾਹੀ ਗੈਸ ਸਪਲਾਈ ਛੇਤੀ ਸ਼ੁਰੂ ਹੋਵੇਗੀ, ਇਸ ਪ੍ਰੋਜੈਕਟ ਤਹਿਤ ਵਾਹਨਾਂ ਅਤੇ ਵਪਾਰਕ ਉਦਯੋਗਿਕ ਕੇਂਦਰਾਂ ਨੂੰ ਸੀ.ਐਨ.ਜੀ. ਦੀ ਸਪਲਾਈ ਦਿੱਤੀ ਜਾਵੇਗੀ


gas-pipeline

ਲੁਧਿਆਣਾ – ਸ਼ਹਿਰ ਵਿੱਚ ਪ੍ਰਦੂਸ਼ਣ ਸਮੱਸਿਆ ‘ਤੇ ਕਾਬੂ ਪਾਉਣ ਲਈ ਛੇਤੀ ਪਾਈਪ ਲਾਈਨ ਰਾਹੀਂ ਗੈਸ ਸਪਲਾਈ ਸ਼ੁਰੂ ਹੋਵੇਗੀ, ਇਹ ਪ੍ਰੋਜੈਕਟ ਮੁਕੰਮਲ ਹੋਣ ਦੇ ਨਜਦੀਕ ਹੈ। ਇਸ ਪ੍ਰੋਜੈਕਟ ਅਧੀਨ ਖਾਣਾ ਬਣਾਉਣ ਅਤੇ ਘਰੇਲੂ ਵਰਤੋਂ ਲਈ ਅਤੇ ਸੀ.ਐਨ.ਜੀ. ਦੀਅ ਸਪਲਾਈ ਆਟੋ-ਰਿਕਸ਼ਾ, ਕਾਰਾਂ, ਟੈਕਸੀਆਂ, ਬੱਸਾਂ ਅਤੇ ਦੂਸਰੇ ਵਪਾਰਕ ਵਾਹਨਾਂ ਤੇ ਵਪਾਰਕ ਇਕਾਈਆਂ ਨੂੰ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਮੰਤਵ ਲਈ ਸਾਰੇ ਜਿਲ੍ਹੇ ਵਿੱਚ ਗੈਸ ਪਾਈਪ ਲਾਈਨਾਂ ਵਿਛਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਰਾਹੀਂ ਘਰਾਂ, ਹੋਟਲਾਂ, ਹਸਪਤਾਲਾਂ, ਮਾਲਜ਼, ਯੂਨੀਵਰਸਿਟੀਆਂ ਅਤੇ ਸਕੂਲਾਂ ਆਦਿ ਨੂੰ ਸਪਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਮੁੰਕਮਲ ਹੋਣ ਦੇ ਨੇੜੇ ਹੈ ਅਤੇ ਛੇਤੀ ਹੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਪੱਖੀ ਸੀ.ਐਨ.ਜੀ. ਗੈਸ ਵਾਹਨਾਂ ਦੀ ਵਰਤੋਂ ਲਈ ਕੁਦਰਤੀ ਗੈਸ ਹੈ,ਜੋ ਕਿ ਰਵਾਇਤੀ ਪੈਟਰੋਲ-ਡੀਜ਼ਲ ਤੋਂ ਸੱਸਤੀ ਵੀ ਪੈਂਦੀ ਹੈ ਅਤੇ ਸ਼ਹਿਰ ਵਾਸੀਆਂ ਲਈ ਵੱਡੇ ਪੱਧਰ ‘ਤੇ ਲਾਭਦਾਇਕ ਸਿੱਧ ਹੋਵੇਗੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਨੂੰ ਇਸ ਦੀ ਸਪਲਾਈ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਣ ਵਿੱਚ ਸੁਧਾਰ ਆਵੇਗਾ, ਉਥੇ ਕੋਲੇ ਆਦਿ ਦੀ ਢੋਆ-ਢੁਆਈ ਦਾ ਖਰਚਾ ਵੀ ਬਚੇਗਾ। ਉਹਨਾਂ ਦੱਸਿਆ ਕਿ ਲੁਧਿਆਣਾ ਵਿੱਚ 4 ਸੀ.ਐਨ.ਜੀ. ਪੰਪ ਲਗਾਏ ਜਾ ਰਹੇ ਹਨ।

ਕੁਦਰਤੀ ਗੈਸ ਵਾਤਾਵਰਣ ਪੱਖੀ ਹੈ ਅਤੇ ਰਵਾਇਤੀ ਪੈਟਰੋਲ-ਡੀਜ਼ਲ ਦਾ ਬਦਲ ਵੀ ਹੈ। ਇਸ ਦੀ ਵਰਤੋਂ ਖਾਣਾ ਬਣਾਉਣ, ਗਰਮੀ, ਵਾਹਨਾਂ ਅਤੇ ਉਦਯੋਗਿਕ ਇਕਾਈਆਂ ਲਈ ਕੀਤੀ ਜਾਵੇਗੀ।ਸੂਬੇ 9 ਜਿਲ੍ਹਿਆਂ ਵਿੱਚ ਆਉਣ ਵਾਲੇ 25 ਸਾਲਾਂ ਦੌਰਾਨ ਕੁਦਰਤੀ ਗੈਸ ਦੀ ਵਰਤੋਂ ਨਾਲ 11.2 ਮਿਲੀਅਨ ਟਨ ਘੱਟ ਕਾਰਬਨ ਡਾਈਆਕਸਾਈਡ ਪੈਂਦਾ ਹੋਵੇਗੀ। ਖਾਣਾ ਆਦਿ ਬਣਾਉਣ ਲਈ ਇਸ ਦੀ ਵਰਤੋਂ ਨਾਲ ਵੀ ਪ੍ਰਦੂਸ਼ਣ ਘੱਟ ਪੈਦਾ ਹੋਵੇਗਾ।


LEAVE A REPLY