ਪੀਏਯੂ ਰਿਟਾਇਰਜ਼ ਐਂਡ ਵੈਲਫੇਅਰ ਐਸੋਸੀਏਸ਼ਨ ਵਲੋਂ ਕੀਤਾ ਗਿਆ ਮਹੱਤਵਪੂਰਨ ਜਨਰਲ ਬਾਡੀ ਮੀਟਿੰਗ ਦਾ ਆਯੋਜਨ


ਲੁਧਿਆਣਾ – ਅੱਜ ਪੀ.ਏ.ਯੂ. ਰਿਟਾਰਿਜ ਵੈਲਫੇਅਰ ਐਸੋਸੀਏਸ਼ਨ (ਰਜਿ.) ਵਲੋਂ ਪੀ.ਏ.ਯੂ. ਸਟੂਡੈਂਟਸ ਹੋਮ ਵਿਖੇ ਇਕ ਮਹੱਤਵਪੂਰਨ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 160 ਰਿਟਾਇਰਜ਼ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਜਿਲਾ ਰਾਮ ਬਾਂਸਲ ਵਲੋਂ ਕੀਤੀ। ਵਰਨਣਯੋਗ ਹੈ ਕਿ ਰਿਟਾਇਰੀਜ਼ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਡਾ. ਆਈ.ਪੀ. ਸਿੰਘ ਚੀਫ ਆਈ ਸਰਜਨ ਸੋਹਾਣਾ, ਅਡਵਾਂਸਡ ਆਈ ਕੇਅਰ ਸੈਂਟਰ, ਪੱਖੋਵਾਲ ਰੋਡ, ਲੁਧਿਆਣਾ ਨੇ ਬੁਢਾਪੇ ਵਿੱਚ ਅੱਖਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਨਾਲ ਹੀ ਰਿਟਾਇਰੀਜ਼ ਦੇ ਸਵਾਲਾਂ ਦੇ ਸੰਤੋਸ਼ ਜਨਕ ਜਵਾਬ ਦਿੱਤੇ। ਅੰਤ ਵਿੱਚ ਡਾ. ਆਈ.ਪੀ. ਸਿੰਘ ਨੇ ਮੁਫਤ ਸਲਾਹ-ਮਸ਼ਵਰਾ ਦੇਣ ਲਈ ਕੂਪਨ ਵੰਡੇ ਅਤੇ ਅੱਖਾਂ, ਦੰਦਾਂ ਅਤੇ ਜਨਰਲ ਮੈਡੀਕਲ ਇਲਾਜ ਲਈ ਪੀ.ਏ.ਯੂ. ਰਿਟਾਇਰੀਜ਼ ਨੂੰ 10-15% ਦੀ ਸਪੈਸ਼ਲ ਛੋਟ ਦਿੱਤੀ। ਨਾਲ ਹੀ ਉਨਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਗਰੀਬ ਰਿਟਾਇਰੀਜ਼ ਦਾ ਫਰੀ ਇਲਾਜ ਕੀਤਾ ਜਾਵੇਗਾ।

ਹੈਵਨਲੀ ਪੈਲੇਸ (ਵਰਲਡ ਕਲਾਸ ਸੀਨੀਅਰ ਸਿਟੀਜਨ ਹੋਮ ਦੋਰਾਹਾ) ਵੱਲੋਂ ਸ੍ਰੀ ਜੈਕਬ ਨਿਊਟਨ ਪ੍ਰੋਗਰਾਮ ਮੈਨੇਜਰ ਨੇ ਵਿਸਥਾਰ ਪੂਰਵਕ ਵੀਡੀਓ ਰਾਹੀਂ ਦੱਸਿਆ ਕਿ ਉਨਾਂ ਵੱਲੋਂ ਕਿਸ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਾ. ਤਰਸੇਮ ਸਿੰਘ ਗਰੇਵਾਲ (ਬੀਏਐਮਐਸ) ਨੇ ਤਕਰੀਬਨ 80 ਰਿਟਾਇਰੀਜ਼ ਦਾ ਬੀ.ਪੀ. ਚੈੱਕ ਕੀਤਾ।

ਅੰਤ ਵਿੱਚ ਜਨਰਲ ਸਕੱਤਰ ਸਤੀਸ਼ ਸੂਦ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਉਪਰਾਲੇ ਨਾਲ ਜੂਨੀਅਰ-ਸੀਨੀਅਰ ਦੇ ਲਗਭਗ ਸਾਰੇ ਕੇਸ ਪ੍ਰੋਸੈਸ ਵਿੱਚ ਹਨ ਅਤੇ ਕਈਆਂ ਵਿੱਚ ਅਦਾਇਗੀ ਹੋ ਚੁੱਕੀ ਹੈ। ਬਾਂਸਲ ਹੋਰਾਂ ਨੇ ਦੱਸਿਆ ਕਿ ਲੀਵ ਟਰੈਵਲਿੰਗ ਅਲਾਊਂਸ ਜੁਲਾਈ 2018 ਜੋ ਕਿ ਜੁਲਾਈ-18 ਵਿੱਚ ਮਿਲਣਾ ਸੀ ਦੀ ਫਾਈਲ ਪ੍ਰੋਸੈਸ ਹੋ ਚੁੱਕੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਕੁਝ ਦਿਨਾਂ ਵਿੱਚ ਲੀਵ ਟਰੈਵਲਿੰਗ ਅਲਾਊਂਸ ਦੀ ਅਦਾਇਗੀ ਹੋ ਜਾਵੇਗੀ। ਵਰਨਣਯੋਗ ਹੈ ਕਿ ਐਸੋਸੀਏਸ਼ਨ ਦੇ ਯਤਨਾਂ ਸਦਕਾ, ਅੱਜ ਤੱਕ ਦੇ ਸਾਰੇ ਏਰੀਅਰ ਮੁਲਾਜ਼ਮਾਂ ਨੂੰ ਮਿਲ ਚੁੱਕੇ ਹਨ ਅਤੇ ਯੂਨੀਵਰਸਿਟੀ ਵੱਲ ਰਿਟਾਇਰੀਜ਼ ਦਾ ਕੁਝ ਵੀ ਬਕਾਇਆ ਨਹੀਂ ਰਿਹਾ।

ਬਾਂਸਲ ਹੋਰਾਂ ਨੇ ਅੰਤ ਵਿੱਚ ਡਾ. ਆਈ.ਪੀ. ਸਿੰਘ, ਜੈਕਬ ਨਿਊਟਨ ਅਤੇ ਡਾ. ਤਰਸੇਮ ਸਿੰਘ ਗਰੇਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਐਸ.ਐਸ. ਸ਼ਰਮਾ, ਸਤੀਸ਼ ਗੋਸਵਾਮੀ, ਜਸਵੰਤ ਜੱਸੀ, ਮੋਹਨ ਲਾਲ ਸੂਦ, ਅਸ਼ੋਕ ਮਹਿੰਦਰੂ, ਐਮ.ਆਰ. ਪਾਸੀ, ਅਵਿਨਾਸ਼ ਸ਼ਰਮਾ, ਹਰਿਭਜਨ ਸਿੰਘ ਭਾਟੀਆ, ਅਜੀਤ ਸਿੰਘ ਚੀਮਾ, ਚਰਨਜੀਤ ਗਰੇਵਾਲ, ਗੁਰਮੁਖ ਸਿੰਘ, ਲਾਭ ਸਿੰਘ, ਨਰਿੰਦਰਪਾਲ, ਅਨੂਪ ਸਿੰਘ, ਕਮਲੇਸ਼, ਬੀਰਬਲ, ਰਾਮਸਰਨ ਅਰੋੜਾ, ਜੱਗਾ ਸਿੰਘ, ਨਿੱਤਿਆ ਨੰਦ, ਇਕਬਾਲ ਸਿੰਘ ਲਾਲੀ, ਰੰਗੀਲਾ, ਮੁਨੀ ਲਾਲ, ਪੀ.ਐਲ. ਦੂਆ, ਕੈਲਾਸ਼, ਪਰਮਜੀਤ, ਕੇ.ਐਲ. ਕਾਲੜਾ, ਵਿਜੇ ਕੁਮਾਰ ਸ਼ਰਮਾ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਜੱਥੇਬੰਦੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


LEAVE A REPLY