ਚੰਡੀਗੜ੍ਹ ਦੇ ਮੋਰਨੀ ਇਲਾਕੇ ਵਿੱਚ 22 ਸਾਲ ਦੀ ਕੁੜੀ ਨਾਲ 40 ਲੋਕਾਂ ਨੇ ਕੀਤਾ ਬਲਾਤਕਾਰ, 2 ਗ੍ਰਿਫ਼ਤਾਰ


Gangrape

ਮੋਰਨੀ ਦੀਆਂ ਪਹਾੜੀਆਂ ਚ ਇੱਕ ਗੈਸਟ ਹਾਊਸ ਦੇ ਅੰਦਰ ਚਾਰ ਦਿਨ ਲਗਾਤਾਰ ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ 40 ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਾਤਕਾਰੀ ਪੀੜਿਤਾ ਨੇ ਆਪਣੇ ਬਿਆਨ ਚ ਦੱਸਿਆ ਕਿ ਮੋਰਨੀ ਦੇ ਲਵੇਲੀ ਗੈਸਟ ਹਾਊਸ ਚ ਮੁੱਖ ਮੁਲਜ਼ਮ ਸੰਨੀ ਸਮੇਤ ਕੁੱਲ 40 ਲੋਕਾਂ ਨੇ ਬੀਤੇ ਸੋਮਵਾਰ ਤੋਂ ਲੈ ਕੇ ਬੁੱਧਵਾਰ ਤਕ ਲਗਾਤਾਰ ਉਸ ਨਾਲ ਬਲਾਤਕਾਰ ਕੀਤਾ ਹੈ। ਆਪਣੀ ਸ਼ਿਕਾਇਤ ਚ ਲੜਕੀ ਨੇ ਕਿਹਾ ਕਿ ਮੁਲਜ਼ਮ ਸੰਨੀ ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਮੋਰਨੀ ਲੈ ਕੇ ਗਿਆ ਸੀ। ਸ਼ਿਕਾਇਤ ਮੁਤਾਬਕ ਸੰਨੀ ਨੇ ਬਲਾਤਕਾਰੀ ਪੀੜਤਾ ਨੂੰ ਆਪਣੇ ਗੈਸਟ ਹਾਊਸ ਚ ਨੌਕਰੀ ਬਦਲੇ 12,000 ਰੁਪਏ ਤਨਖ਼ਾਹ ਦੇਣ ਦਾ ਵੀ ਵਾਅਦਾ ਕੀਤਾ ਸੀ। ਚੰਡੀਗੜ੍ਹ ਪੁਲਿਸ ਗੈਸਟ ਹਾਊਸ ਚਲਾਉਣ ਵਾਲੇ ਮੁਲਜ਼ਮ ਸੰਨੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਚ ਪੇਸ਼ ਕਰ ਦਿੱਤਾ ਹੈ।

ਬਲਾਤਕਾਰ ਪੀੜਿਤ ਵੀਰਵਾਰ ਦੀ ਰਾਤ ਨੂੰ ਕਰੀਬ 11 ਵਜੇ ਮਨੀਮਾਜਰਾ ਦੇ ਠਾਣੇ ਪਹੁੰਚੀ ਸੀ ਤੇ ਆਪਣੀ ਸਾਰੀ ਵਿਥਿਆ ਸੁਣਾਈ ਸੀ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਲੜਕੀ ਨੇ ਆਪਣੇ ਬਿਆਨ ਚ ਕਿਹਾ ਕਿ ਉਸ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਕਮਰੇ ਚ ਬੰਦ ਕਰਕੇ ਇੱਕ ਤੋਂ ਬਾਅਦ ਇੱਕ ਮੁਲਜ਼ਮ ਉਸ ਨਾਲ ਬਲਾਤਕਾਰ ਕਰਦੇ ਰਹੇ। ਚੰਡੀਗੜ੍ਹ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੀ ਜਾਣਕਾਰੀ ਹਰਿਆਣਾ ਪੁਲਿਸ ਨਾਲ ਸਾਂਝੀ ਕੀਤੀ ਹੈ।

  • 7
    Shares

LEAVE A REPLY