ਮਾਮੇ ਵਲੋਂ ਕੀਤਾ ਗਿਆ ਸ਼ਰਮਨਾਕ ਕਾਰਾ – 3 ਦਿਨਾਂ ਤਕ ਭਾਂਜੀ ਨੂੰ ਬੰਧਕ ਬਣਾ ਕੇ ਕਰਦਾ ਰਿਹਾ ਬਲਾਤਕਾਰ


 

RAPE

ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਲੜਕੀ ਨੇ ਰਿਸ਼ਤੇਦਾਰੀ ਵਿੱਚੋਂ ਆਪਣੇ ਮਾਮੇ ਤੇ ਬਲਾਤਕਾਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੁਲਜ਼ਮ ਮਾਮਾ ਪਟਿਆਲਾ ਦੇ ਪੁਲਿਸ ਲਾਈਨ ਇਲਾਕੇ ਵਿੱਚ ਰਹਿੰਦਾ ਹੈ ਤੇ ਕਲਾਸਫੋਰ ਮੁਲਾਜ਼ਮ ਹੈ।

ਪੀੜਤਾ ਦੇ ਬਿਆਨ ਮੁਤਾਬਕ ਮੁਲਜ਼ਮ ਗੁਰਮੀਤ ਸਿੰਘ 17 ਅਪਰੈਲ ਵਾਲੇ ਦਿਨ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੀੜਤਾ ਨੂੰ ਅੰਮ੍ਰਿਤਸਰ ਤੋਂ ਪਟਿਆਲਾ ਲੈ ਕੇ ਆਇਆ ਸੀ। ਇੱਥੇ ਉਸ ਨੇ ਪਟਿਆਲਾ ਪੁਲਿਸ ਲਾਈਨ ਵਿੱਚ ਆਪਣੇ ਕਮਰੇ ‘ਚ ਲੜਕੀ ਨੂੰ ਬੰਧਕ ਬਣਾ ਲਿਆ ਤੇ 3 ਦਿਨ ਉਸ ਦਾ ਬਲਾਤਕਾਰ ਤੇ ਕੁੱਟਮਾਰ ਕਰਦਾ ਰਿਹਾ। ਮਗਰੋਂ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਆਪ ਬਾਹਰ ਚਲਾ ਗਿਆ।

ਇਸ ਮਗਰੋਂ 21 ਤਾਰੀਖ਼ ਨੂੰ ਕਮਰੇ ਵਿੱਚੋਂ ਭੱਜ ਨਿਕਲੀ ਤੇ ਸਿੱਧਾ ਪੁਲਿਸ ਥਾਣੇ ਪਹੁੰਚ ਗਈ। ਉਸ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਮਾਮੇ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਨੇ ਮਾਮੇ ਉਤੇ ਉਸ ਨੂੰ ਜਾਨੋਂ ਮਾਰਨ ਦੇ ਵੀ ਇਲਜ਼ਾਮ ਲਾਏ ਹਨ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।


LEAVE A REPLY