ਘਰ ਦੀ ਛੱਤ ਪਾਡ਼ ਕੇ ਲੱਖਾਂ ਦਾ ਸੋਨਾ ਦੇ ਨਕਦੀ ਚੋਰੀ


ਪਿੰਡ ਭੱਟੀਆ ਢਾਹਾਂ ’ਚ ਬੀਤੀ ਰਾਤ ਚੋਰਾਂ ਵੱਲੋਂ ਘਰ ਦੀ ਛੱਤ ਪਾਡ਼ ਕੇ 80 ਹਜ਼ਾਰ ਰੁਪਏ ਦੀ ਨਕਦੀ ਤੇ 20 ਤੋਲੇ ਸੋਨਾ ਚੋਰੀ ਕਰਨ ਦਾ ਸਮਾਚਾਰ  ਮਿਲਿਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਤੇ  3 ਹੋਰ ਪਰਿਵਾਰਕ ਮੈਂਬਰ  ਰਾਤ ਵੇਲੇ ਘਰ ਦਾ ਸਾਰਾ ਕੰਮ ਧੰਦਾ ਨਿਬੇਡ਼ ਕੇ ਰੋਜ਼ਾਨਾ ਦੀ ਤਰ੍ਹਾਂ ਸਡ਼ਕ ’ਤੇ ਬਣੀ ਬੈਠਕ ਵਿਚ ਸੌਂ ਗਏ, ਜਦੋਂਕਿ ਸਾਮਾਨ ਵਾਲਾ ਕਮਰੇ ਪਿਛਲੇ ਪਾਸੇ ਹੈ। ਸਵੇਰੇ 6 ਕੁ ਵਜੇ ਉਸ ਦੀ ਛੋਟੀ ਭੈਣ ਚਾਹ ਬਣਾਉਣ ਲਈ ਉੱਠੀ ਤਾਂ ਜਦ ਕਮਰਿਆਂ ਦਾ ਦਰਵਾਜ਼ਾ ਖੋਲ੍ਹਿਆ ਤਾਂ  ਅੰਦਰ ਸਾਮਾਨ ਖਿੱਲਰਿਆ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ  ਇਸ ਦੀ ਜਾਣਕਾਰੀ ਬਾਕੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਸੁਖਦੀਪ ਸਿੰਘ ਨੇ ਦੱਸਿਆ ਕਿ ਚੋਰ ਘਰ ਦੇ ਪਿਛਲੇ ਪਾਸਿਓਂ ਕੰਧ ’ਤੇ ਚਡ਼੍ਹ ਕੇ ਛੱਤ ਦੇ ਬਾਲੇ ਪੁੱਟ ਕੇ ਕਮਰੇ ’ਚ ਦਾਖਲ ਹੋਏ ਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ। ਸੁਖਦੀਪ ਸਿੰਘ ਅਨੁਸਾਰ ਚੋਰ ਉਨ੍ਹਾਂ ਦੇ ਘਰੋਂ 80 ਹਜ਼ਾਰ ਰੁਪਏ ਦੀ ਨਕਦੀ, 20 ਤੋਲੇ ਸੋਨਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ਦੀ ਕੀਮਤ ਲਗਭਗ 6-7 ਲੱਖ ਰੁਪਏ ਬਣਦੀ ਹੈ।

  • 7
    Shares

LEAVE A REPLY