ਪਿੰਡ ਬੀਜਾਂ ਦੇ ਬੱਚਿਆਂ ਨੇ ਬੂਟੇ ਲਗਾ ਕੇ ਮਨਾਈ ਹਰੀ ਭਰੀ ਦੀਵਾਲੀ


Green Diwali Celebration

ਪ੍ਰਦੂਸ਼ਣ ਦਾ ਲਗਾਤਾਰ ਵਧ ਰਿਹਾ ਪੱਧਰ ਅੱਜ ਹਰ ਵਿਅਕਤੀ ਲਈ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ। ਇਸ ਸਮੱਸਿਆ ਤੋਂ ਬਚਣ ਲਈ ਪਿੰਡ ਬੀਜਾਂ ‘ਚ ਬੱਚਿਆਂ ਨੇ ਦੀਵਾਲੀ ਦੇ ਵਿਸ਼ੇਸ਼ ਮੌਕੇ ‘ਤੇ ਬੂਟੇ ਲਗਾ ਕੇ ਹਰੀ ਭਰੀ ਦੀਵਾਲੀ ਮਨਾਈ ਅਤੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕੱਠੇ ਹੋ ਕੇ ਪਟਾਕੇ ਨਾ ਚਲਾਉਣ ਦਾ ਪ੍ਰਣ ਲਿਆ, ਜਿਸ ਨਾਲ ਲੋਕਾਂ ਨੂੰ ਸਾਫ-ਸੁਥਰੀ ਹਵਾ ਅਤੇ ਸ਼ੁੱਧ ਵਾਤਾਵਰਨ ਮਿਲ ਸਕੇ। ਅਜਿਹਾ ਕਰਨ ਨਾਲ ਲੋਕ ਤੰਦਰੁਸਤ ਜੀਵਨ ਜੀਅ ਸਕਦੇ ਹਨ।


LEAVE A REPLY