HP ਗੈਸ ਕੰਪਨੀ ਨੇ ਮਾਰਕੀਟ ਵਿੱਚ ਉਤਾਰੇ ਐਕਸਪਲੋਜ਼ਰ ਪਰੂਫ ਮਟੀਰੀਅਲ ਵਾਲੇ ਗੈਸ ਸਿਲੰਡਰ


ਲੁਧਿਆਣਾ – ਹਿੰਦੋਸਤਾਨ ਪੈਟ੍ਰੋਲੀਅਮ ਕੰਪਨੀ ਵੱਲੋਂ ਇਕ ਅਜਿਹਾ ਅਨੋਖਾ ਘਰੇਲੂ ਗੈਸ ਸਿਲੰਡਰ ਸਪਲਾਈ ਕੀਤਾ ਜਾ ਰਿਹਾ ਹੈ ਜੋ ਕਿ ਜਿੱਥੇ ਸੁਰੱਖਿਆ ਦੇ ਲਿਹਾਜ਼ ਨਾਲ ਤੁਹਾਡੇ ਪਰਿਵਾਰ ਦੇ ਲਈ ਵਰਦਾਨ ਸਾਬਤ ਹੋਵੇਗਾ, ਉੱਥੇ ਦੇਖਣ ਵਿਚ ਵੀ ਇਹ ਸਿਲੰਡਰ ਕਿਸੇ ਆਕਰਸ਼ਿਤ ਸ਼ੋਅਪੀਸ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਉਕਤ ਗੈਸ ਸਿਲੰਡਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇਕ ਅਜਿਹੇ ਫਾਇਬਰ ਮਟੀਰੀਅਲ ਤੋਂ ਤਿਆਰ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਅਣਹੋਣੀ ਘਟਨਾ ਦੌਰਾਨ ਜਿੱਥੇ ਗੈਸ ਸਿਲੰਡਰ ਤੋਂ ਅੱਗ ਲੱਗਣ ਤੋਂ ਮਹਿਫੂਜ਼ ਰੱਖੇਗਾ, ਉੱਥੇ ਸਿਲੰਡਰ ਫਟਣ ਵਰਗੇ ਮਾਰੂ ਹਾਦਸੇ ਤੋਂ ਵੀ ਸੁਰੱਖਿਅਤ ਹੋਵੇਗਾ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਇਸ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਚ.ਪੀ. (ਹਿੰਦੋਸਤਾਨ ਪੈਟ੍ਰੋਲੀਅਮ) ਵੱਲੋਂ ਪਹਿਲੇ ਪੜਾਅ ਵਿਚ ਦੇਸ਼ ਦੇ ਦੋ ਪ੍ਰਮੁੱਖ ਸ਼ਹਿਰਾਂ ਅਹਿਮਦਾਬਾਦ ਅਤੇ ਪੁਣੇ ਵਿਚ 5 ਹਜ਼ਾਰ ਘਰੇਲੂ ਗੈਸ ਸਿਲੰਡਰ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਉਤਾਰੇ ਗਏ ਹਨ ਅਤੇ ਜਲਦ ਹੀ ਹੋਰਨਾਂ ਪੜਾਵਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੇ ਗੈਸ ਸਿਲੰਡਰ ਘਰ-ਘਰ ਪਹੁੰਚਾਉਣ ਦੀ ਯੋਜਨਾ ‘ਤੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ

ਅਧਿਕਾਰੀ ਦੇ ਮੁਤਾਬਕ ਕੰਪਨੀ ਵੱਲੋਂ ਬੀਤੇ ਸਾਲ ਪੈਟ੍ਰੋਲੀਅਮ ਮੰਤਰਾਲੇ ਨਾਲ ਇਸ ਸਬੰਧੀ ਗੱਲਬਾਤ ਕਰ ਕੇ ਟੈਂਡਰ ਪਾਇਆ ਗਿਆ ਸੀ ਜੋ ਕਿ ਹੁਣ ਪਾਸ ਹੋਣ ਤੋਂ ਬਾਅਦ ਸਿਲੰਡਰ ਮਾਰਕੀਟ ਵਿਚ ਉਤਾਰੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਸਿਲੰਡਰ ਐਕਸਪਲੋਜ਼ਰ ਪਰੂਫ ਮਟੀਰੀਅਲ ਤੋਂ ਬਣੇ ਹੋਏ ਹਨ ਜੋ ਕਿ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਦਾ ਮੁਕਾਬਲਾ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਮੰਨਿਆ ਜਾਂਦਾ ਹੈ।

ਪਾਰਦਰਸ਼ੀ ਹੋਣਗੇ ਗੈਸ ਸਿਲੰਡਰ
ਜਾਣਕਾਰੀ ਦੇ ਮੁਤਾਬਕ ਕੰਪਨੀ ਵੱਲੋਂ ਮਾਰਕੀਟ ਵਿਚ ਲਾਂਚ ਕੀਤੇ ਗਏ ਗੈਸ ਸਿਲੰਡਰ 3 ਵੱਖ-ਵੱਖ ਸਾਈਜ਼ਾਂ 2, 5 ਅਤੇ 10 ਕਿਲੋ ਦੇ ਵਜ਼ਨ ਵਿਚ ਹੋਣਗੇ ਜੋ ਕਿ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਜਿਸ ਵਿਚ ਆਸਾਨੀ ਨਾਲ ਗੈਸ ਨੂੰ ਸਿਲੰਡਰ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ। ਸਿੱਧੇ ਲਫਜ਼ਾਂ ਵਿਚ ਕਿਹਾ ਜਾਵੇ ਤਾਂ ਅਜਿਹੇ ਸਿਲੰਡਰਾਂ ਵਿਚੋਂ ਮੁਲਾਜ਼ਮਾਂ ਵੱਲੋਂ ਗੈਸ ਚੋਰੀ ਕਰਨ ਦੀਆਂ ਅਸ਼ੰਕਾਵਾਂ ਵੀ ਲਗਭਗ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਅਧਿਕਾਰੀ ਨੇ ਦੱਸਿਆ ਕਿ ਨਵੇਂ ਗੈਸ ਸਿਲੰਡਰ ਮੌਜੂਦਾ 14.2 ਕਿਲੋਗ੍ਰਾਮ ਵਾਲੇ ਭਾਰੀ ਗੈਸ ਸਿਲੰਡਰ ਦੇ ਮੁਕਾਬਲੇ ਬਹੁਤ ਹਲਕੇ ਵਜ਼ਨ ਦੇ ਹਨ ਜਿਨ੍ਹਾਂ ਨੂੰ ਔਰਤਾਂ ਤਾਂ ਕੀ ਟੀਨਏਜਰ (ਬੱਚੇ) ਵੀ ਆਸਾਨੀ ਨਾਲ ਚੁੱਕ ਕੇ ਇਕ ਤੋਂ ਦੂਜੀ ਜਗ੍ਹਾ ਸ਼ਿਫਟ ਕਰ ਲੈਂਦੇ ਹਨ।

2300 ਰੁ. ਦੇ ਕਰੀਬ ਹੋਵੇਗੀ ਪ੍ਰਤੀ ਗੈਸ ਸਿਲੰਡਰ ਦੀ ਕੀਮਤ
ਹੁਣ ਜੇਕਰ ਗੱਲ ਕੀਤੀ ਜਾਵੇ ਕੰਪਨੀ ਵੱਲੋਂ ਉਕਤ ਘਰੇਲੂ ਗੈਸ ਸਿਲੰਡਰ ਦੀਆਂ ਨਿਰਧਾਰਤ ਕੀਤੀਆਂ ਗਈਆਂ ਕੀਮਤਾਂ ਦੀ ਤਾਂ ਦੱਸਿਆ ਜਾ ਰਿਹਾ ਹੈ ਕਿ 10 ਕਿਲੋ ਵਾਲੇ ਸਿਲੰਡਰ ਦੀ ਕੀਮਤ ਕਰੀਬ 2400 ਰੁ. ਤੱਕ ਹੋਵੇਗੀ। ਅਜਿਹੇ ਵਿਚ ਕੰਪਨੀ ਵੱਲੋਂ ਆਪਣੇ ਗਾਹਕਾਂ ਲਈ ਇਕ ਇਹ ਵੀ ਬਦਲ ਰੱਖਿਆ ਗਿਆ ਹੈ ਕਿ ਉਹ ਆਪਣੇ ਰਸੋਈ ਘਰਾਂ ਵਿਚ ਪਹਿਲਾਂ ਤੋਂ ਹੀ ਚੱਲ ਰਹੇ ਕੰਪਨੀ ਦੇ ਗੈਸ ਸਿਲੰਡਰ ਦੀ ਸਕਿਓਰਟੀ ਵਜੋਂ ਜਮ੍ਹਾ ਕਰਵਾਈ ਗਈ ਕਰੀਬ 1400 ਰੁਪਏ ਦੀ ਰਕਮ ਨੂੰ ਵਿਚ ਹੀ ਅਡਜਸਟ ਕਰਵਾਉਣ ਤੋਂ ਬਾਅਦ 1000 ਰੁਪਏ ਵੱਖ ਤੋਂ ਅਦਾ ਕਰ ਕੇ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਨਵਾਂ ਸਿਲੰਡਰ ਆਪਣੀ ਰਸੋਈ ਵਿਚ ਲਾ ਸਕਦੇ ਹਨ।

  • 288
    Shares

LEAVE A REPLY