ਬੈਂਸ ਨੇ ਹਰਪ੍ਰੀਤ ਸਿੰਘ ਕੰਬੋਜ ਨੂੰ ਲੁਧਿਆਣਾ ਸੋਸ਼ਲ ਮੀਡੀਆ ਦਾ ਪ੍ਰਧਾਨ ਥਾਪਿਆ


Harpreet Singh Kamboj Elected by Simarjeet Singh Bains as President in IT Wing

ਲੁਧਿਆਣਾ – ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਸੋਸ਼ਲ ਮੀਡੀਆ ਦਾ ਵਿਸਥਾਰ ਕਰਦੇ ਹੋਏ ਨੌਜਵਾਨ ਆਗੂ ਹਰਪ੍ਰੀਤ ਸਿੰਘ ਕੰਬੋਜ ਨੂੰ ਲੁਧਿਆਣਾ ਸੋਸ਼ਲ ਮੀਡੀਆ (ਆਈਟੀ ਵਿੰਗ) ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਤੇ ਵਿਧਾਇਕ ਬੈਂਸ ਨੇ ਹਰਪ੍ਰੀਤ ਕੰਬੋਜ ਨੂੰ ਨਿਯਕੁਤੀ ਪੱਤਰ ਵੀ ਦਿੱਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਨੇ ਵੀ ਬੇਹੱਦ ਤਰੱਕੀ ਕੀਤੀ ਹੈ। ਇਸ ਮੌਕੇ ਤੇ ਕੌਂਸਲਰ ਅਰਜੁਨ ਸਿੰਘ ਚੀਮਾ, ਸੋਸ਼ਲ ਮੀਡੀਆ ਦੇ ਸੂਬਾ ਪ੍ਰਧਾਨ ਗੋਲਡੀ ਅਰਨੇਜਾ, ਮਨਪ੍ਰੀਤ ਸਿੰਘ ਗਿੱਲ, ਜਤਿੰਦਰ ਪੰਧੇਰ, ਚਰਮਜੀਤ ਸਿੰਘ ਸਚਦੇਵਾ ਤੇ ਹੋਰ ਸ਼ਾਮਲ ਸਨ।

  • 1
    Share

LEAVE A REPLY