CBSE ਟੌਪਰ ਤੇ ਰਾਸ਼ਟਰਪਤੀ ਐਵਾਰਡੀ ਕੁੜੀ ਨਾਲ ਗੈਂਗਰੇਪ, ਪੁਲਿਸ ਹੱਥੋਂ ਵੀ ਖੱਜਲ-ਖੁਆਰ


Gang Rape

ਹਰਿਆਣਾ ਦੇ ਰੇਵਾੜੀ ਵਿੱਚ ਸੀਬੀਐਸਈ ਦੀ ਟੌਪਰ ਕੁੜੀ ਨੂੰ ਅਗ਼ਵਾ ਕਰਕੇ ਗੈਂਗਰੇਪ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਨੂੰ 2016 ਵਿੱਚ ਰਾਸ਼ਟਰਪਤੀ ਨੇ ਸਨਮਾਨਤ ਵੀ ਕੀਤਾ ਸੀ। ਇਸ ਹੋਣਹਾਰ ਵਿਦਿਆਰਥਣ ਨਾਲ ਤਕਰੀਬਨ ਦਰਜਨ ਭਰ ਬਿਮਾਰ ਮਾਨਸਿਕਤਾ ਵਾਲੇ ਨੌਜਵਾਨਾਂ ਨੇ ਗੈਂਗਰੇਪ ਕੀਤਾ। ਪੀੜਤਾ ਤੇ ਉਸ ਦੇ ਪਰਿਵਾਰ ਦੀਆਂ ਮੁਸ਼ਕਲਾਂ ਇੱਥੇ ਹੀ ਨਹੀਂ ਰੁਕੀਆਂ, ਸਗੋਂ ਉਨ੍ਹਾਂ ਨੂੰ ਪੁਲਿਸ ਹੱਥੋਂ ਵੀ ਖੱਜਲ-ਖੁਆਰ ਹੋਣਾ ਪਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤਾ ਕੋਚਿੰਗ ਸੈਂਟਰ ਜਾ ਰਹੀ ਸੀ ਤਾਂ ਉਸ ਦੇ ਪਿੰਡ ਦੇ ਹੀ ਤਿੰਨ ਮੁੰਡੇ ਪੰਕਜ, ਮਨੀਸ਼ ਤੇ ਨਿਸ਼ੂ ਨੇ ਉਸ ਨੂੰ ਅਗ਼ਵਾ ਕਰ ਲਿਆ। ਉਹ ਉਸ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਤੋਂ ਦੂਰ ਝੱਜਰ ਜ਼ਿਲ੍ਹੇ ਦੀ ਹੱਦ ਕੋਲ ਖੇਤਾਂ ਵਿੱਚ ਬਣੇ ਖੂਹ ‘ਤੇ ਲੈ ਗਏ। ਇੱਥੇ ਪਹਿਲਾਂ ਹੀ ਕੁਝ ਹੋਰ ਲੋਕ ਮੌਜੂਦ ਸਨ। ਉਨ੍ਹਾਂ ਸਾਰਿਆਂ ਨੇ ਪੀੜਤਾ ਨੂੰ ਨਸ਼ੇ ਦੀ ਹਾਲਤ ਵਿੱਚ ਪਹੁੰਚਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਾਰੇ ਬਦਮਾਸ਼ ਸ਼ਾਮ ਨੂੰ ਤਕਰੀਬਨ ਚਾਰ ਵਜੇ ਕਨੀਨਾ ਬੱਸ ਅੱਡੇ ‘ਤੇ ਪੀੜਤਾ ਨੂੰ ਅਧਮੋਈ ਸੁੱਟ ਕੇ ਫਰਾਰ ਹੋ ਗਏ। ਮੁਲਜ਼ਮਾਂ ਵਿੱਚੋਂ ਹੀ ਇੱਕ ਨੇ ਪੀੜਤਾ ਦੇ ਘਰ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੀ ਕੁੜੀ ਇੱਥੇ ਬੇਹੋਸ਼ ਪਈ ਹੈ। ਜਦ ਲੜਕੀ ਦੇ ਮਾਪੇ ਉੱਥੇ ਪਹੁੰਚੇ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ।

ਪੀੜਤਾ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੀ ਸ਼ਿਕਾਇਤ ਰੇਵਾੜੀ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦਾ ਇਲਾਕਾ ਨਾ ਹੋਣ ਦਾ ਤਰਕ ਦੇ ਕੇ ਮਹਿੰਦਰਗੜ੍ਹ ਦੇ ਕਨੀਨਾ ਥਾਣੇ ਵਿੱਚ ਕੇਸ ਦਰਜ ਕਰਵਾਉਣ ਨੂੰ ਕਿਹਾ। ਰੇਵਾੜੀ ਮਹਿਲਾ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਉਸ ਨੂੰ ਕਨੀਨਾ ਥਾਣੇ ਭੇਜ ਦਿੱਤਾ। ਉੱਧਰ, ਕਨੀਨਾ ਥਾਣੇ ਵਿੱਚੋਂ ਪੀੜਤ ਪਰਿਵਰ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਇਹ ਘਟਨਾ ਉਨ੍ਹਾਂ ਦੇ ਖੇਤਰ ਵਿੱਚੋਂ ਬਾਹਰ ਵਾਪਰੀ ਹੈ। ਪਰਿਵਾਰ ਦੀ ਸ਼ਿਕਾਇਤ ਦੇ ਬਾਵਜੂਦ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।

  • 7
    Shares

LEAVE A REPLY