ਮਿਸ਼ਨ ਤੰਦਰੁਸਤ ਪੰਜਾਬ – ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਲਗਾਏ ਜਾਣਗੇ ਸਿਹਤ ਜਾਂਚ ਕੈਂਪ, ਵੇਰਵਾ ਜਾਰੀ


Health Department Releases Schedule of Medical Checkup Camps in City under Tandrust Punjab Mission

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਚੰਗੀਆਂ ਸਹੂਲਤ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਸ਼ਹਿਰ ਲੁਧਿਆਣਾ ਵਿੱਚ ਸਿਹਤ ਜਾਂਚ ਕੈਂਪ ਲਗਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਲਗਾਏ ਜਾਣ ਵਾਲੇ ਕੈਂਪਾਂ ਦਾ ਵੇਰਵਾ ਜਾਰੀ ਕਰਦਿਆਂ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ 12 ਜੂਨ ਨੂੰ ਪ੍ਰੀਤ ਨਗਰ (ਦੁੱਗਰੀ ਅਰਬਨ ਮੁੱਢਲਾ ਸਿਹਤ ਕੇਂਦਰ), ਕਬੀਰ ਬਸਤੀ (ਮੁਰਾਦਪੁਰਾ ਅਰਬਨ ਮੁੱਢਲਾ ਸਿਹਤ ਕੇਂਦਰ), ਗੁਰਦੁਆਰਾ ਸਵਤੰਤਰ ਨਗਰ (ਮਹਾਰਾਣਾ ਪ੍ਰਤਾਪ ਨਗਰ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ ਸੰਤ ਨਾਮਦੇਵ ਭਵਨ ਲਲਹੇੜੀ ਰੋਡ (ਮਾਡਲ ਟਾਊਨ ਖੰਨਾ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਕੈਂਪ ਲਗਾਏ ਜਾਣਗੇ। 13 ਜੂਨ ਨੂੰ ਢੋਲੇਵਾਲ ਅਰਬਨ ਮੁੱਢਲਾ ਸਿਹਤ ਕੇਂਦਰ ਵਿਖੇ ਇਹ ਕੈਂਪ ਲਗਾਇਆ ਜਾਵੇਗਾ।

ਮਿਤੀ 15 ਜੂਨ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਅਬਦੁੱਲਾਪੁਰ, ਮਹਾਰਾਣਾ ਪ੍ਰਤਾਪ ਨਗਰ, ਰਾਣੀ ਵਾਲਾ ਖੂਹ (ਜਗਰਾਂਉ) ਅਤੇ ਰਵੀਦਾਸ ਮੰਦਰ (ਖੰਨਾ) ਵਿਖੇ ਕੈਂਪ ਲੱਗਣਗੇ। ਮਿਤੀ 17 ਜੂਨ ਨੂੰ ਹੈਪੀ ਕਾਲੋਨੀ (ਦੁੱਗਰੀ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ ਸੰਜੇ ਗਾਂਧੀ ਹੈਲਥ ਕਿਓਸਕ ਵਿਖੇ ਲਗਾਏ ਜਾਣਗੇ। ਇਸੇ ਤਰਾਂ 19 ਜੂਨ ਨੂੰ ਆਨੰਦਪੁਰੀ (ਸਬਜੀ ਮੰਡੀ ਅਰਬਨ ਮੁੱਢਲਾ ਸਿਹਤ ਕੇਂਦਰ), ਗੁਰਦੁਆਰਾ ਗੁਰੂ ਸਿੰਘ ਸਭਾ (ਮਾਡਲ ਟਾਊਨ ਅਰਬਨ ਮੁੱਢਲਾ ਸਿਹਤ ਕੇਂਦਰ), ਭਗਵਾਨ ਨਗਰ ਅਰਬਨ ਮੁੱਢਲਾ ਸਿਹਤ ਕੇਂਦਰ ਅਤੇ ਭੋਰਾ ਕਾਲੋਨੀ ਗੁਰਦੁਆਰਾ ਸਾਹਿਬ (ਸਲੇਮਟਾਬਰੀ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਕੈਂਪ ਲੱਗਣਗੇ।

ਮਿਤੀ 21 ਜੂਨ ਨੂੰ ਗੁਰਦੁਆਰਾ ਸਾਹਿਬ ਭੱਠਾ ਭਗਤ ਸਿੰਘ (ਅਬਦੁੱਲਾਪੁਰ ਬਸਤੀ ਅਰਬਨ ਮੁੱਢਲਾ ਸਿਹਤ ਕੇਂਦਰ), ਲੇਬਰ ਕਾਲੋਨੀ (ਮੁਰਾਦਪੁਰਾ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ ਜੱਚਾ ਬੱਚਾ ਹਸਪਤਾਲ ਵਰਧਮਾਨ ਮਿੱਲ ਦੇ ਪਿੱਛੇ ਕੈਂਪ ਲੱਗਣਗੇ। ਮਿਤੀ 22 ਜੂਨ ਨੂੰ ਜਗਦੀਸ਼ ਨਗਰ (ਦੁੱਗਰੀ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ (ਭਗਵਾਨ ਨਗਰ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਕੈਂਪ ਲੱਗਣਗੇ। 24 ਜੂਨ ਨੂੰ ਪਿੰਡ ਭੋਰਾ ਦੇ ਗੁਰਦੁਆਰਾ ਸਾਹਿਬ (ਸਬਜੀ ਮੰਡੀ ਅਰਬਨ ਮੁੱਢਲਾ ਸਿਹਤ ਕੇਂਦਰ), ਮੁਰਾਦਪੁਰਾ ਅਰਬਨ ਮੁੱਢਲਾ ਸਿਹਤ ਕੇਂਦਰ, ਕਿਲਾ ਮੁਹੱਲਾ (ਸ਼ਿਵਪੁਰੀ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ ਡੀਸੈਂਟ ਸਕੂਲ ਅਸ਼ੋਕ ਨਗਰ (ਸਲੇਮ ਟਾਬਰੀ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਲੱਗਣਗੇ।

ਡਾ. ਸਿੱਧੂ ਨੇ ਦੱਸਿਆ ਕਿ 25 ਜੂਨ ਨੂੰ ਜੀਵਨ ਨਗਰ (ਢੰਡਾਰੀ ਖੁਰਦ ਅਰਬਨ ਮੁੱਢਲਾ ਸਿਹਤ ਕੇਂਦਰ), 27 ਜੂਨ ਨੂੰ ਸਲੇਮ ਟਾਬਰੀ ਅਰਬਨ ਮੁੱਢਲਾ ਸਿਹਤ ਕੇਂਦਰ ਅਤੇ ਤਾਜਪੁਰ ਸੜਕ ਵਿਖੇ ਕੈਂਪ ਲੱਗਣਗੇ। ਮਿਤੀ 28 ਜੂਨ ਨੂੰ ਦੀਪ ਨਗਰ (ਮੁਰਾਦਪੁਰਾ ਅਰਬਨ ਮੁੱਢਲਾ ਸਿਹਤ ਕੇਂਦਰ) ਅਤੇ 29 ਜੂਨ ਨੂੰ ਮੈਟਰੋ ਰੋਡ ਸਥਿਤ ਹੈਲਥ ਕਿਓਸਕ ਵਿਖੇ ਕੈਂਪ ਲਗਾਏ ਜਾਣਗੇ। ਡਾ. ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਕੈਂਪਾਂ ਦਾ ਭਰਪੂਰ ਲਾਭ ਲੈਣ।

  • 1
    Share

LEAVE A REPLY