ਫਰਲੋ ‘ਤੇ ਜਾਣ ਵਾਲੇ ਡਾਕਟਰਾਂ ਦੇ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ


ਲੁਧਿਆਣਾ – ਸਿਹਤ ਵਿਭਾਗ ਬਾਇਓਮੈਟ੍ਰਿਕ ਸਿਸਟਮ ਲਾਉਣ ਦੀ ਤਿਆਰੀ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਡਾਕਟਰਾਂ ਤੇ ਮੁਲਾਜ਼ਮਾਂ ਦੇ ਗੈਰ-ਹਾਜ਼ਰ ਰਹਿਣ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਮਰੀਜ਼ਾਂ ਨੂੰ ਸਹਿਣਾ ਪੈਂਦਾ ਹੈ। ਇਸੇ ਤਰ੍ਹਾਂ ਜ਼ਿਆਦਾਤਰ ਜ਼ਿਲਿਆਂ ‘ਚ ਸਿਵਲ ਸਰਜਨ ਦਫਤਰ ਤੇ ਸਬੰਧਿਤ ਮੁਲਾਜ਼ਮਾਂ ਦੇ ਗੈਰ ਹਾਜ਼ਰ ਰਹਿਣ ਕਾਰਨ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ ਬਾਇਓਮੈਟ੍ਰਿਕ ਪ੍ਰਣਾਲੀ ਸ਼ੁਰੂ ਹੋਣ ਨਾਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਜ਼ਿਲਾ ਹਸਪਤਾਲਾਂ ਤੇ ਸਿਵਲ ਸਰਜਨ ਦਫਤਰਾਂ ‘ਚ ਵਧੇਗੀ, ਨਾਲ ਹੀ ਤੁਰੰਤ ਇਲਾਜ ਮਿਲਣ ਅਤੇ ਦਫਤਰੀ ਕੰਮ ਹੋਣ ਨਾਲ ਲੋਕ ਸਰਕਾਰ ਨੂੰ ਨਹੀਂ ਕੋਸਣਗੇ।

ਰਾਜ ਦੇ ਸਰਕਾਰੀ ਹਸਪਤਾਲਾਂ ‘ਚ ਸਿਵਲ ਸਰਜਨ ਦਫਤਰਾਂ ‘ਚ ਅਧਿਕਾਰੀਆਂ, ਮੁਲਾਜ਼ਮਾਂ ਤੇ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਬਾਇਓਮੈਟ੍ਰਿਕ ਸਿਸਟਮ ਲਾਉਣ ਦੀ ਗੱਲ ਕਈ ਵਾਰ ਕਹਿ ਚੁੱਕਾ ਹੈ ਪਰ ਮੁਲਾਜ਼ਮਾਂ ਦੀ ਇਕ ਲਾਬੀ ਇਸ ਨੂੰ ਲਾਗੂ ਨਹੀਂ ਹੋਣ ਦੇ ਰਹੀ। ਹੁਣ ਮੁਲਾਜ਼ਮਾਂ ਦੀ ਗੈਰ ਹਾਜ਼ਰ ਰਹਿਣ ਦੀ ਆਦਤ ਤੋਂ ਤੰਗ ਆ ਕੇ ਸਿਹਤ ਨਿਰਦੇਸ਼ਕ ਨੇ ਇਸ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਲੈਂਦੇ ਹੋਏ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਕੱਲ ਤੱਕ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਰਿਪੋਰਟ ਕਰਨ ਨੂੰ ਕਿਹਾ ਹੈ।

  • 113
    Shares

LEAVE A REPLY