ਸਿਹਤ ਵਿਭਾਗ ਵੱਲੋਂ ਜ਼ਿਲਾਂ ਲੁਧਿਆਣਾ ਵਿੱਚ ਲਗਾਏ ਜਾਣਗੇ ਸਿਹਤ ਜਾਂਚ ਕੈਂਪ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਚੰਗੀਆਂ ਸਹੂਲਤ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਜ਼ਿਲਾਂ ਲੁਧਿਆਣਾ ਵਿੱਚ ਸਿਹਤ ਜਾਂਚ ਕੈਂਪ ਲਗਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜੁਲਾਈ ਮਹੀਨੇ ਲਗਾਏ ਜਾਣ ਵਾਲੇ ਕੈਂਪਾਂ ਦਾ ਵੇਰਵਾ ਜਾਰੀ ਕਰਦਿਆਂ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 7 ਜੁਲਾਈ ਨੂੰ ਸਾਧ ਸੰਗਤ ਗੁਰਦੁਆਰਾ (ਦੁੱਗਰੀ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਕੈਂਪ ਲਗਾਇਆ ਜਾਵੇਗਾ। ਇਸੇ ਤਰਾਂ ਮਿਤੀ 8 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਅਧੀਨ ਪੈਂਦੇ ਸਿਮਰਨਜੀਤ ਨਗਰ ਵਿਖੇ ਅਤੇ ਧੁੰਮਾਂ ਮੁਹੱਲਾ ਜਗਰਾਂਉ ਵਿਖੇ ਕੈਂਪ ਲਗਾਏ ਜਾਣਗੇ।  ਮਿਤੀ 10 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਅਬਦੁੱਲਾਪੁਰ ਬਸਤੀ ਅਧੀਨ ਪੈਂਦੇ ਕੌਂਸਲਰ ਹਾਊਸ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਅਧੀਨ ਪੈਂਦੇ ਵਿਸ਼ਕਰਮਾ ਕਲੋਨੀ ਭਾਈ ਰਾਮ ਸਿੰਘ ਗੁਰਦੁਆਰਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਅਧੀਨ ਪੈਂਦੇ ਗੁਰਦੁਆਰਾ ਅਸ਼ੋਕ ਨਗਰ ਵਿਖੇ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਜੀ. ਟੀ. ਰੋਡ ਖੰਨਾ ਵਿਖੇ ਕੈਂਪ ਲੱਗਣਗੇ। ਮਿਤੀ 11 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜੀ ਮੰਡੀ ਅਧੀਨ ਪੈਂਦੇ ਬਾਬਾ ਬਹਾਦਰ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਢੋਲੇਵਾਲ, ਅਰਬਨ ਮੁੱਢਲਾ ਸਿਹਤ ਕੇਂਦਰ ਦੁਗਰੀ, ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਤੇ ਸੰਤ ਨਾਮਦੇਵ ਭਵਨ ਲਲਹੇੜੀ ਰੋਡ ਖੰਨਾ ਅਤੇ ਸੰਤ ਨਾਮਦੇਵ ਮੰਦਿਰ ਲਲਹੇੜੀ ਰੋਡ ਖੰਨਾ ਵਿਖੇ ਕੈਂਪ ਲੱਗਣਗੇ।

12 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮਾਡਲ ਟਾਊਨ ਅਧੀਨ ਟਰਾਂਸਪੋਰਟ ਨਗਰ ਬਾਲਮੀਕੀ ਮੰਦਿਰ ਅਤੇ ਰਾਮ ਲੀਲਾ ਪਾਰਕ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਵਿਖੇ ਅਤੇ ਮਨੋਜ ਕਲੋਨੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗਣਗੇ।
ਮਿਤੀ 13 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਅਬਦੁੱਲਾਪੁਰ ਅਧੀਨ ਮਨਜੀਤ ਨਗਰ ਧਰਮਸ਼ਾਲਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਦੁੱਗਰੀ ਅਧੀਨ ਬਾਲਮੀਕੀ ਮੰਦਰ ਪ੍ਰੀਤ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਜਗਰਾਂਉ ਅਧੀਨ ਬਾਬਾ ਜੀਵਨ ਸਿੰਘ ਗੁਰਦੁਆਰਾ ਅਗਵਾੜ ਖਵਾਜਾ ਬਾਜੂ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਮਾਡਲ ਟਾਊਨ ਖੰਨਾ ਅਧੀਨ ਗੁਰਦੁਆਰਾ ਦੁੱਖ ਨਿਵਾਰਨ ਦਲੀਪ ਸਿੰਘ ਨਗਰ ਵਿਖੇ ਕੈਂਪ ਲਗਾਏ ਜਾਣਗੇ। ਮਿਤੀ 14 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜ਼ੀ ਮੰਡੀ ਅਧੀਨ ਬਾਪੂ ਲਾਭਾ ਸਿੰਘ ਗੁਰਦੁਆਰਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਅਧੀਨ ਚੰਦੀਰ ਮੰਦਰ ਗਲੀ ਨੰਬਰ 9 ਵਿੱਚ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸੁਨੇਤ ਅਧੀਨ ਆਂਗਣਵਾੜੀ ਪ੍ਰੇਮ ਨਗਰ ਵਿਖੇ ਕੈਂਪ ਲਗਾਇਆ ਜਾਵੇਗਾ।ਮਿਤੀ 15 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜੀ ਮੰਡੀ ਅਧੀਨ ਹੀਰਾ ਨਗਰ ਗੁਰਦੁਆਰਾ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਸ਼ੰਕਰਪੁਰੀ ਵਿਖੇ ਅਤੇ ਰਵੀਦਾਸ ਮੰਦਰ ਖੰਨਾ ਵਿਖੇ, ਮਿਤੀ 16 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜ਼ੀ ਮੰਡੀ ਵਿਖੇ ਅਤੇ ਮਿਤੀ 17 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮੁਰਾਦਪੁਰ ਅਧੀਨ ਬਾਜ਼ੀਗਰ ਮੁਹੱਲਾ ਦੀਪ ਨਗਰ ਵਿਖੇ ਕੈਂਪ ਲਗਾਇਆ ਜਾਵੇਗਾ।

ਮਿਤੀ 18 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਵਿਖੇ ਅਤੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਬਸਤੀ ਜੋਧੇਵਾਲ ਵਿਖੇ ਅਤੇ ਕਮਿਊਨਿਟੀ ਹੈੱਲਥ ਕੇਂਦਰ ਸੁਭਾਸ਼ ਨਗਰ ਵਿਖੇ, ਮਿਤੀ 20 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਅਧੀਨ ਮਾਇਆਪੁਰੀ ਵਿਖੇ ਕੈਂਪ ਲੱਗਣਗੇ। ਇਸੇ ਤਰਾਂ ਸਬ ਸੈਂਟਰ ਪਿੰਡ ਲੋਹਾਰਾ, ਸੰਜੇ ਗਾਂਧੀ ਕਲੋਨੀ ਕਿਓਸਕ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਜਗਰਾਂਉ ਵਿਖੇ 21 ਜੁਲਾਈ ਨੂੰ ਕੈਂਪ ਲਗਾਇਆ ਜਾਵੇਗਾ।  ਮਿਤੀ 22 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਦੁੱਗਰੀ ਅਧੀਨ ਗੁਰੂ ਤੇਗ ਬਹਾਦਰ ਨਗਰ ਸਕੂਲ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਮੁਰਾਦਪੁਰ ਅਧੀਨ ਐੱਮ. ਆਈ. ਜੀ. ਫਲੈਟਸ ਦਸ਼ਮੇਸ਼ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਅਧੀਨ ਭੋਰਾ ਕਲੋਨੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗਣਗੇ।

ਮਿਤੀ 23 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਅਧੀਨ ਐੱਸ. ਏ. ਐੱਸ. ਨਗਰ ਗੁਰਦੁਆਰਾ ਗਲੀ ਨੰਬਰ 4 ਵਿਖੇ, ਮਿਤੀ 24 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਵਿਖੇ, ਮਿਤੀ 26 ਜੁਲਾਈ ਨੂੰ ਅਰਬਨ ਕਿਓਸਕ ਢੰਡਾਰੀ ਖੁਰਦ ਅਧੀਨ ਜੀਵਨ ਨਗਰ ਵਿਖੇ, ਮਿਤੀ 28 ਜੁਲਾਈ ਨੂੰ ਮੈਟਰੋ ਰੋਡ ਕਿਓਸਕ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸੁਨੇਤ ਅਧੀਨ ਆਂਗਣਵਾੜੀ ਸੈਂਟਰ 120 ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਕਮਿਊਨਿਟੀ ਹੈੱਲਥ ਕੇਂਦਰ ਸੁਭਾਸ਼ ਨਗਰ ਵਿਖੇ, ਮਿਤੀ 29 ਜੁਲਾਈ ਨੂੰ ਜਮਾਲਪੁਰ ਕਿਓਸਕ ਵਿਖੇ ਅਤੇ ਮਿਤੀ 31 ਜੁਲਾਈ ਨੂੰ ਵਰਧਮਾਨ ਨੇੜੇ ਤਾਜਪੁਰ ਸੜਕ ਵਿਖੇ ਕੈਂਪ ਲਗਾਇਆ ਜਾਵੇਗਾ। ਡਾ. ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ•ਾਂ ਕੈਂਪਾਂ ਦਾ ਭਰਪੂਰ ਲਾਭ ਲੈਣ।


LEAVE A REPLY