ਸਵਾਈਨ ਫਲੂ ਚ ਵਾਧੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਗੁਜਰਾਤ ਤੇ ਪੰਜਾਬ ਚ ਭੇਜੀਆਂ 2 ਟੀਮਾਂ


Swine Flu

ਗੁਜਰਾਤ ਅਤੇ ਪੰਜਾਬ ‘ਚ ਸਵਾਈਨ ਫਲੂ ਅਤੇ ਉਸ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸਥਿਤੀ ਦਾ ਆਕਲਨ ਕਰਨ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਰਾਜਾਂ ਦੀ ਮਦਦ ਲਈ 2 ਟੀਮਾਂ ਉੱਥੇ ਭੇਜੀਆਂ ਹਨ। ਸਿਹਤ ਮੰਤਰਾਲੇ ਦੇ ਅੰਕੜੇ ਅਨੁਸਾਰ ਗੁਜਰਾਤ ‘ਚ 7 ਫਰਵਰੀ ਤੱਕ ਸਵਾਈਨ ਫਲੂ ਨਾਲ 54 ਲੋਕਾਂ ਦੀ ਮੌਤ ਹੋਈ ਅਤੇ 1,187 ਮਾਮਲੇ ਸਾਹਮਣੇ ਆਏ ਹਨ।

ਉੱਥੇ ਹੀ ਪੰਜਾਬ ‘ਚ ਇਸ ਨਾਲ 30 ਲੋਕਾਂ ਦੀ ਮੌਤ ਹੋਈ ਅਤੇ 301 ਮਾਮਲੇ ਸਾਹਮਣੇ ਆਏ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ,”2 ਕੇਂਦਰੀ ਦਲਾਂ ਨੂੰ ਗੁਜਰਾਤ ਅਤੇ ਪੰਜਾਬ ਭੇਜਿਆ ਗਿਆ ਹੈ, ਕਿਉਂਕਿ ਉੱਥੇ ਸਵਾਈਨ ਫਲੂ ਇਨਫੈਕਸ਼ਨ ਦੇ ਸਭ ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਇਸ ਤੋਂ ਪਹਿਲਾਂ ਰਾਜਸਥਾਨ ‘ਚ ਵੀ ਇਕ ਜਨਤਕ ਸਿਹਤ ਦਲ ਨੂੰ ਤਾਇਨਾਤ ਕੀਤਾ ਸੀ, ਜਿੱਥੇ ਇਸ ਸਾਲ ਸਵਾਈਨ ਫਲੂ ਨਾਲ ਸਭ ਤੋਂ ਵਧ ਲੋਕਾਂ ਦੀ ਜਾਨ ਗਈ ਅਤੇ ਸਭ ਤੋਂ ਵਧ ਮਾਮਲੇ ਵੀ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਰਾਜਸਥਾਨ ‘ਚ 7 ਫਰਵਰੀ ਤੱਕ ਸਵਾਈਨ ਫਲੂ (ਐੱਚ1.ਐੱਨ1) ਨਾਲ 96 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 2,706 ਮਾਮਲੇ ਸਾਹਮਣੇ ਆਏ ਹਨ। ਜਨ ਜਾਗਰੂਕਤਾ ਲਈ ਰਾਜਾਂ ਨੂੰ ਜ਼ਿਲਾ ਕਲੈਕਟਰਾਂ ਨੂੰ ਸ਼ਾਮਲ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਦੇਸ਼ ‘ਚ ਸਵਾਈਨ ਫਲੂ ਨਾਲ ਹੁਣ ਤੱਕ 226 ਲੋਕਾਂ ਦੀ ਮੌਤ ਹੋ ਚੁਕੀ ਹੈ।


LEAVE A REPLY