ਕਈ ਰਾਜਾਂ ‘ਚ ਭਾਰੀ ਬਾਰਸ਼ ਕਾਰਨ ਅਲਰਟ ਜਾਰੀ


Heavy Rain

ਦੇਸ਼ ਦੇ ਕਈ ਰਾਜਾਂ ‘ਚ ਪਿਛਲੇ 24 ਘੰਟਿਆਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮਹਾਰਾਸ਼ਟਰ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਭਾਰੀ ਬਾਰਸ਼ ਦਾ ਅਲਰਟ ਹੈ। ਇਸ ਤੋਂ ਇਲਾਵਾ ਵਿਦਰਭ, ਮਰਾਠਵਾੜਾ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਵੀ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਦੂਜੇ ਪਾਸੇ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਅਜੇ ਵੀ ਕਹਿਰ ਦੀ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਉਧਰ ਭਾਰੀ ਬਾਰਸ਼ ਨੇ ਮੁੰਬਈ ‘ਚ ਇਕ ਵਾਰ ਫਿਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੁੰਬਈ ‘ਚ ਬੀਤੀ ਰਾਤ ਤੋਂ ਸਵੇਰ ਤੱਕ ਹੋਈ ਭਾਰੀ ਬਾਰਸ਼ ਕਾਰਨ ਆਵਾਜਾਈ ‘ਤੇ ਬੁਰਾ ਅਸਰ ਪਿਆ ਹੈ। ਮੁੰਬਈ ‘ਚ ਹੋਈ ਭਾਰੀ ਬਾਰਸ਼ ‘ਚ ਇੱਥੋਂ ਦੇ ਵੱਖ-ਵੱਖ ਇਲਾਕਿਆਂ ‘ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ਹੈ। ਹਾਲਾਂਕਿ ਫਿਰ ਤੋਂ ਸ਼ੁਰੂ ਹੋਈ ਬਾਰਸ਼ ਕਾਰਨ ਮੁੰਬਈ ‘ਚ ਰੇਲ ਸੇਵਾਵਾਂ ਅੱਧੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਬਾਰਸ਼ ਤੋਂ ਬਾਅਦ ਮੁੰਬਈ ‘ਚ ਕਾਂਦਿਵਲੀ ਵੈਸਟ ਇਲਾਕੇ ਦੀ ਇਕ ਬਿਲਡਿੰਗ ਦਾ ਪਿਲਰ ਘਸ ਗਿਆ। ਇਸ ਬਿਲਡਿੰਗ ‘ਚ 40 ਫਲੈਟ ਹਨ। ਪਿਲਰ ਦੇ ਘਸਣ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੀ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਹੈ।


LEAVE A REPLY