ਰਿਕਾਰਡਤੋੜ ਗਰਮੀ ਤੋਂ ਬਾਅਦ ਪਹਾੜਾਂ ਤੇ ਹੋਏ ਜ਼ੋਰਦਾਰ ਬਾਰਿਸ਼, ਮੈਦਾਨੀ ਇਲਾਕੇਆਂ ਵਿੱਚ ਵੀ ਜਲਦ ਬਦਲੇਗਾ ਮੌਸਮ – ਮੌਸਮ ਵਿਭਾਗ ਵੱਲੋਂ ਚੇਤਾਵਨੀ


 

ਸ਼ਿਮਲਾ ਵਿੱਚ ਮੰਗਲਵਾਰ ਨੂੰ ਬਾਰਸ਼ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ। ਮੰਗਲਵਾਰ ਨੂੰ ਦੁਪਹਿਰ ਬਾਅਦ ਚਾਰ ਵਜੇ ਸ਼ਿਮਲਾ ਵਿੱਚ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਨਜ਼ਰ ਆਈ। ਹਾਲਾਂਕਿ ਮੰਗਲਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ

ਦੁਪਹਿਰ ਬਾਅਦ ਹੋਈ ਬਾਰਸ਼ ਤੇ ਗੜੇਮਾਰੀ ਬਾਅਦ ਕਾਫੀ ਰਾਹਤ ਮਿਲੀ। ਮੌਸਮ ਵਿਭਾਗ ਸ਼ਿਮਲਾ ਮੁਤਾਬਕ ਮੰਗਲਵਾਰ ਨੂੰ ਸ਼ਿਮਲਾ, ਕੁੱਲੂ, ਸਿਰਮੌਰ ਤੇ ਕਿੰਨੌਰ ਸਮੇਤ ਕੁਝ ਥਾਈਂ ਬਾਰਸ਼ ਹੋਈ। ਦੱਸ ਦੇਈਏ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਇਸੇ ਤਰ੍ਹਾਂ 16 ਤੇ 17 ਜੂਨ ਨੂੰ ਵੀ ਬਾਰਸ਼ ਦੀ ਚੇਤਾਵਨੀ ਹੈ।


LEAVE A REPLY