ਆਉਂਦੇ ਦਿਨਾਂ ‘ਚ ਭਾਰੀ ਬਾਰਸ਼ ਦੀ ਸੰਭਾਵਨਾ


ਪੰਜਾਬ ਤੇ ਹਰਿਆਣਾ ‘ਚ ਕਈ ਥਾਈਂ ਅੱਜ ਭਾਰੀ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ ਮੋਹਲੇਧਾਰ ਮੀਂਹ ਪਿਆ ਜਿਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ‘ਚ ਮੋਗਾ, ਜਲੰਧਰ, ਲੁਧਿਆਣਾ, ਰੋਪੜ, ਗੁਰਦਾਸਪੁਰ ਤੇ ਮੋਹਾਲੀ ਜ਼ਿਲਿਆਂ ‘ਚ ਪਏ ਮੀਂਹ ਨੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਨਿਜ਼ਾਤ ਦਿਵਾਈ ਹੈ। ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਹਿਸਾਰ, ਸਿਰਸਾ ਤੇ ਨਾਰਨੌਲ ‘ਚ ਕਾਫੀ ਬਾਰਸ਼ ਹੋਈ ਹੈ।

ਹਾਲਾਂਕਿ ਦੱਖਣ-ਪੱਛਮੀ ਮਾਨਸੂਨ 28 ਜੂਨ ਨੂੰ ਹੀ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ‘ਚ ਦਸਤਕ ਦੇ ਚੁੱਕਾ ਸੀ ਪਰ ਕਈ ਦਿਨਾਂ ਤੋਂ ਪਾਰਾ ਕਾਫੀ ਉਤਾਂਹ ਚਲਾ ਗਿਆ ਸੀ।ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਅਜੇ ਬਾਰਸ਼ ਸੀਮਤ ਪੱਧਰ ‘ਤੇ ਹੋਈ ਹੈ। ਉਨ੍ਹਾਂ ਆਉਂਦੇ ਦਿਨਾਂ ‘ਚ ਹੋਰ ਵਧੇਰੇ ਬਾਰਸ਼ ਹੋਣ ਦੀ ਉਮੀਦ ਜਤਾਈ ਹੈ।


LEAVE A REPLY