ਪਹਾੜੀ ਇਲਾਕੇਆਂ ਵਿੱਚ ਹੋਈ ਭਾਰੀ ਬਰਫਬਾਰੀ, ਮੈਦਾਨੀ ਇਲਾਕੇਆਂ ਵਿੱਚ ਦਿਖੇਗਾ ਅਸਰ


ਪਹਾੜੀ ਇਲਾਕੇ ਜਿਵੇਂ ਕੀ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਚ ਅੱਜ ਬਰਫਬਾਰੀ ਹੋ ਰਹੀ ਹੈ। ਪਹਾੜੀ ਖੇਤਰਾਂ ਚ ਬਰਫਬਾਰੀ ਨੇ ਮੈਦਾਨੀ ਖੇਤਰਾਂ ਦੇ ਤਾਪਮਾਨ ਚ ਗਿਰਾਵਟ ਆਈ ਹੈ। ਜਿਸ ਕਾਰਨ ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਚ ਵੀ ਹਲਕੀ ਠੰਡ ਮਹਿਸੂਸ ਕੀਤੀ ਗਈ। ਕੇਦਾਰਨਾਥ ਚ ਹੋਈ ਬਰਫਬਾਰੀ ਨਾਲ ਇੱਥੋਂ ਦਾ ਤਾਪਮਾਨ -6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਹਰ ਪਾਸੇ ਬਰਫ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ।

ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਜੋਜੀਲਾ ਦੱਰੇ ਕੋਲ ਭਾਰੀ ਬਰਫਬਾਰੀ ਕਰਕੇ ਸ਼੍ਰੀਨਗਰ-ਲੇਹ ਦਾ ਰਸਤਾ ਬੰਦ ਹੋ ਗਿਆ ਹੈ। ਮੁਗਲ ਰੋਡ ਦੇ ਪੀਰ ਦੀ ਗਲੀ ਖੇਤਰ ਚ ਬਰਫਬਾਰੀ ਕਰਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਸੜਕ ਘਾਟੀ ਨੂੰ ਜੰਮੂ ਦੇ ਰਾਜੌਰੀ ਜ਼ਿਲ੍ਹੇ ਨਾਲ ਜੋੜਦੀ ਹੈ।


LEAVE A REPLY