ਆਉਂਦੇ ਪੰਜ ਦਿਨ ਵਿੱਚ ਪੰਜਾਬ ‘ਚ ਹੋਵੇਗਾ ਜਲਥਲ


ਸ਼ੁੱਕਰਵਾਰ ਵਾਲੇ ਦਿਨ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਵਿੱਚ ਭਰਵਾਂ ਮੀਂਹ ਪਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੱਜਰੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਪੰਜ ਦਿਨਾਂ ਤਕ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਮੈਦਾਨੀ ਇਲਾਕਿਆਂ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਨਹੀਂ ਹੋਣਗੇ, ਪਰ ਪਹਾੜੀ ‘ਤੇ ਪੈਣ ਵਾਲੇ ਮੀਂਹ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਉਂਟਾ ਸਾਹਿਬ ਵਿੱਚ ਗਿਰੀ ਨਦੀ ਵਿੱਚ ਹੜ੍ਹ ਆ ਜਾਣ ਕਾਰਨ ਅੱਠ ਲੋਕ ਫਸ ਗਏ। ਇਨ੍ਹਾਂ ਨੂੰ ਗੋਤਾਖੋਰਾਂ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਤਿੰਨ ਘੰਟਿਆਂ ਦੀ ਸਖ਼ਤ ਮਿਹਨਤ ਨਾਲ ਬਚਾ ਲਿਆ।

ਉੱਧਰ, ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਮੀਂਹ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਭਾਰੀ ਮੀਂਹ ਨਾਲ ਕਈ ਥਾਈਂ ਜ਼ਮੀਨ ਖਿਸਕ ਗਈ, ਢਿੱਗਾਂ ਡਿੱਗੀਆਂ ਤੇ ਬਹੁਤ ਸਾਰੇ ਦਰਖ਼ਤ ਟੁੱਟੇ ਹਨ। ਇਸ ਤਰ੍ਹਾਂ ਦੀਆਂ ਰੁਕਾਵਟਾਂ ਨਾਲ ਕੁੱਲ 73 ਸੜਕ ਮਾਰਗ ਜਿਨ੍ਹਾਂ ਵਿੱਚ ਸ਼ਿਮਲਾ ਦੇ 29, ਸਿਰਮੌਰ ‘ਚ 21 ਤੇ ਕੁੱਲੂ ਦੀਆਂ 17 ਸੜਕਾਂ ਵੀ ਸ਼ਾਮਲ ਹਨ।

  • 122
    Shares

LEAVE A REPLY