ਜਰਖੜ ਸਟੇਡੀਅਮ ਵਿਖੇ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਹਾਕੀ ਮੈਚ ਕਰਾਇਆ


ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਮਿਤੀ 24 ਜੁਲਾਈ 2018 ਨੂੰ ਹਾਕੀ ਮੈਚ ਕਰਵਾਇਆ ਗਿਆ। ਜਿਸ ‘ਚ ਓਲੰਪੀਅਨ ਪ੍ਰਿਥੀਪਾਲ ਸਿੰਘ ਇਲੈਵਨ ਅਤੇ ਓਲੰਪੀਅਨ ਸੁਰਜੀਤ ਸਿੰਘ ਇਲੈਵਨ ਦਾ ਮੁਕਾਬਲਾ ਕਰਾਇਆ ਗਿਆ। ਦੋਨਾਂ ਟੀਮਾਂ ਵੱਲੋਂ ਬਹੁਤ ਹੀ ਵਧੀਆਂ ਗੇਮ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰਿਥੀਪਾਲ ਇਲੈਵਨ 5-3 ਨਾਲ ਜੇਤੂ ਰਹੀ। ਜੇਤੂ ਟੀਮ ਵੱਲੋਂ ਸਾਹਿਲ ਸ਼ਰਮਾ ਨੇ 2, ਜਸਕਰਨ, ਪਰਮਿੰਦਰਜੀਤ ਤੇ ਦਪਿੰਦਰ ਨੇ 1-1 ਗੋਲ ਕੀਤਾ ਅਤੇ ਓਲੰਪੀਅਨ ਸੁਰਜੀਤ ਇਲੈਵਨ ਵੱਲੋਂ ਪਰਮਜੀਤ, ਤਨਬੀਰ, ਸੁਖਚੈਨ ਨੇ 1-1 ਗੋਲ ਕੀਤਾ।

ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਰਖੜ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਬੱਚਿਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਆ। ਇਸ ਦੌਰਾਨ ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਰਜੀਵ ਨਥਨ ਫਿਜ਼ੀਕਲ ਲੈਕਚਰਾਰ ਪਰਮਜੀਤ ਕੌਰ, ਕੋਚ ਗੁਰਸਤਿੰਦਰ ਸਿੰਘ ਅਤੇ ਹੋਰ ਦਰਸ਼ਕ ਮੌਜੂਦ ਸਨ।


LEAVE A REPLY