ਮਾਇਆਪੁਰੀ ਇਲਾਕੇ ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਡਿਗੀ ਇਮਾਰਤ – ਦੇਖੋ ਤਸਵੀਰਾਂ


ਲੁਧਿਆਣਾ ਸ਼ਹਿਰ ਦੇ ਮਾਇਆਪੁਰੀ ਇਲਾਕੇ ਚ ਸਿਲੰਡਰ ਫਟਣ ਕਾਰਨ ਪੂਰੇ ਘਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਘਰ ਦੀ ਇਮਾਰਤ ਡਿਗ ਗਈ। ਸੂਤਰਾਂ  ਤੋਂ ਮਿਲੀ ਜਾਣਕਾਰੀ ਮੁਤਾਬਕ ਮਕਾਨ ਦੇ ਹੇਠਲੇ ਹਿੱਸੇ ਨੂੰ ਕਬਾੜ ਰੱਖਣ ਦਾ ਗੋਦਾਮ ਬਣਾਇਆ ਗਿਆ ਸੀ, ਜਦੋਂ ਕਿ ਦੂਜੀ ਮੰਜ਼ਿਲ ‘ਤੇ ਪਰਿਵਾਰ ਦੀ ਰਿਹਾਇਸ਼ ਸੀ। ਅਚਾਨਕ ਸਿਲੰਡਰ ਫਟਣ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ ਅਤੇ ਮਕਾਨ ਦੀ ਇਮਾਰਤ ਡਿਗ ਗਈ। ਘਰ ਦਾ ਪੂਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਕੇ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਹਨ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।


LEAVE A REPLY