ਲੁਧਿਆਣਾ ਦੇ ਆਈ.ਟੀ. ਵਿਭਾਗ ਵੱਲੋਂ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਦਾ ਕੀਤਾ ਆਯੋਜਨ


ਲੁਧਿਆਣਾ– ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਦੇ ਆਈ.ਟੀ. ਵਿਭਾਗ ਵੱਲੋਂ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ_ਵੱਖ ਕਾਲਜਾਂ ਦੇ ਵਿਦਵਾਨਾਂ, ਯੂਨੀਵਰਸਿਟੀਆਂ ਦੇ ਰਿਸਰਚ ਸਕਾਲਰ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਧ_ਚੜ੍ਹ ਕੇ ਹਿੱਸਾ ਲਿਆ। ਕਾਲਜ ਵਿੱਚ ਆਯੋਜਿਤ ਸਮਾਗਮ ਦੇ ਦੂਜੇ ਦਿਨ ਦਾ ਆਗਾਂ ਕਾਲਜ ਦੇ ਪਰੰਪਰਾਗਤ ਢੰਗ ਨਾਲ ਕੀਤਾ ਗਿਆ। ਕਾਨਫਰੰਸ ਦਾ ਮੁੱਖ ਮਨੋਰਥ International Conference Skill Management & applied Sciences ਰਿਹਾ। ਇਸ ਦਿਨ ਵਿੱਚ ਤਿੰਨ ਸੈਸ਼ਨ ਪੂਰੇ ਕੀਤੇ ਗਏ। ਪਹਿਲੇ ਸੈਸ਼ਨ ਦੇ ਸਰੋਤ ਵਿਅਕਤੀ ਡਾ. ਮਨਜੀਤ ਸਿੰਘ, ਯੂਨੀਵਰਸਿਟੀ ਸਕੂਲ ਆਫ ਅਪਲਾਈਡ ਮੈਨੇਜਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੁਮਨਜੀਤ ਸਿੰਘ, ਰਾਮਜਸ ਕਾਲਜ ਦਿੱਲੀ, ਡਾ. ਆਰ.ਬੀ. ਗੋਇਲ, ਯੂਨੀਵਰਸਿਟੀ ਬਿਜਨੈਸ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹੇ। ਇਸ ਸੈਸ਼ਨ ਵਿੱਚ ਕਾਮਰਸ ਅਤੇ ਮੈਨੇਜਮੈਂਟ ਦੇ ਮੁੱਦਿਆਂ ਉੱਪਰ ਭਰਪੂਰ ਚਰਚਾ ਕੀਤੀ ਗਈ। ਜਿਸ ਵਿੱਚ ਅਹਿਮ ਮੁੱਦਾ ਬੈਕਿੰਗ, ਐਸ.ਬੀ.ਆਈ., ਸਟਾਕ ਮਾਰਕਿਟਿੰਗ ਅ ਪਨੇਸ਼ੀਆ ਔਰ ਅ ਕਲੌਕ ਰਹੇ। ਦੂਜੇ ਸੈਸ਼ਨ ਦੇ ਸੋਰਤ ਵਿਅਕਤੀ ਡਾ. ਗੁਰਚਰਨ ਸਿੰਘ, ਸਾਇੰਸ ਕਾਲਜ ਜਗਰਾਓ, ਪ੍ਰੋ. ਰਜਿੰਦਰਪਾਲ ਕੌਰ, ਹੈੱਡ ਕਾਮਰਸ ਵਿਭਾਗ, ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਅਤੇ ਪ੍ਰੋ. ਨਵਦੀਪ ਸਿੰਘ ਸਿੱਧੂ, ਜੀ.ਐੱਚ.ਜੀ. ਕੇ.ਸੀ., ਗੁਰੂਸਰ ਸੁਧਾਰ ਜੀ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਸੈਸ਼ਨ ਦਾ ਮੁੱਖ ਅਧਾਰ ਭੌਤਿਕ ਵਿਗਿਆਨ ਅਤੇ ਗਣਿਤ ਰਿਹਾ ਜਿਸ ਵਿੱਚ ਅਹਿਮ ਮੁੱਦੇ ਬਲਾਕ ਚੇਨ ਇਨ ਇਲੈਕਟ੍ਰਿਕ ਪਾਵਰ ਗਰਿੱਡ, ਸੋਲਰ ਐਨਰੀ ਇਨ ਇੰਡੀਆ ਅਤੇ ਮੈਥੇਮੈਟਕਸ ਇਨ ਨੇਚਰ ਰਹੇ। ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ. ਬੀ.ਕੇ.ਖੁਰਾਣਾ ਜੀ ਵੱਲੋਂ ਕੀਤੀ ਗਈ। ਇਸ ਸੈਸ਼ਨ ਦਾ ਮੁੱਖ ਵਿਸ਼ਾ ਟੈੱਡ ਟੈੱਕ ਸਟਾਰਟਅਪ ਅ ਨਿਊ ਵੇਵ ਇਨ ਇੰਡੀਆ ਰਿਹਾ ਜਿਸ ਵਿੱਚ ਸਥਾਨਕ ਕਾਲਜ ਅਤੇ ਦੂਜੇ ਕਾਲਜਾਂ ਦੇ ਆਏ ਵਿਦਿਆਰਥੀਆਂ ਵੱਲੋਂ ਪਰਚੇ ਪੜ੍ਹੇ ਗਏ।

ਇਸ ਉਪਰੰਤ ਡਾ. ਅਸ਼ਵਨੀ ਭੱਲਾ ਜੀ ਵੱਲੋਂ ਆਏ ਸਾਰੇ ਸਰੋਤ ਵਿਅਕਤੀਆਂ ਦੀ ਰਸਮੀ ਧੰਨਵਾਦੀ ਪ੍ਰਕ੍ਰਿਆ ਨਿਭਾਈ ਗਈ। ਉਹਨਾਂ ਵੱਲੋਂ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਕਰ ਰਹੇ ਉਚੇਚੇ ਵਿਅਕਤੀਆਂ ਦੀ ਸ਼ਲਾਘਾ ਕੀਤੀ। ਦੋ ਰਾਂ ਰਾਸ਼ਟਰੀ ਕਾਨਫਰੰਸ ਦੀ ਸਮਾਪਤੀ ਸੈਸ਼ਨ ਵਿੱਚ ਮੁਖ ਮਹਿਮਾਨ ਵਜੋਂ ਪਹੁੰਚੇ ਡਾ. ਪੁਸ਼ਪਿੰਦਰ ਸਿੰਘ ਗਿੱਲ, ਸਕੂਲ ਆਫ ਮੈਨੇਜਮੈਂਟ ਸਟੱਡੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਮਹੱਤਵਪੂਰਨ ਭਾਸ਼ਣ ਰਾਂਹੀ ਬਹੁਤ ਹੀ ਚੇਤਨ ਵਿਚਾਰ ਮਹਿਮਾਨਾਂ ਸਾਹਮਣੇ ਰੱਖੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਫਲਤਾ ਪਾਉਣ ਲਈ ਕਈ ਪ੍ਰੇਰਨਾਦਾਇਕ ਉਦਾਹਨਾਂ ਦਿੱਤੀਆਂ ਅਤੇ ਉਹਨਾਂ ਦੁਆਰਾ ਪੇਸ਼ ਕੀਤੇ ਮਹੱਤਵਪੂਰਨ ਸ਼ਬਦ ਵਿਦਿਆਰਥੀਆਂ ਦੀ ਆਉਣ ਵਾਲੀ ਜਿੰਦਗੀ ਵਿੱਚ ਇੱਕ ਸੁਨਹਿਰਾ ਭਵਿੱਖ ਲੈ ਕੇ ਆਉਣਗੇ। ਸਮਾਪਤੀ ਸੈਸ਼ਨ ਤੋਂ ਮਗਰੋਂ ਕਾਲਜ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ।

  • 1
    Share

LEAVE A REPLY