ਰੋਜ਼ੇ ਖੁੱਲ੍ਹਵਾਉਂਦਾ ਸਿੱਖ ਬਣਿਆ ਮੁਸਲਮਾਨਾਂ ਦੀ ਅੱਖ ਦਾ ਤਾਰਾ


 

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅੱਜ ਕੱਲ੍ਹ ਨਿਰੰਜਣ ਸਿੰਘ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਨ ਹੈ ਕਿ ਸਿੱਖ ਹੋਣ ਦੇ ਬਾਵਜੂਦ ਉਹ ਮੁਸਲਮਾਨਾਂ ਲਈ ਰਮਜ਼ਾਨ ਦੇ ਮਹੀਨੇ ਕਾਫੀ ਕੁਝ ਕਰ ਰਿਹ ਹੈ।

ਨਿਰੰਜਣ ਸਿੰਘ ਤਕਰੀਬਨ 100 ਮੁਸਲਮਾਨਾਂ ਨੂੰ ਰੋਜ਼ਾਨਾ ਰੋਜ਼ਾ ਇਫ਼ਤਾਰ ਕਰਵਾਉਂਦੇ ਹਨ। ਇੰਨਾ ਹੀ ਨਹੀਂ, ਨਿਰੰਜਣ ਆਪਣੀ ਦੁਕਾਨ ‘ਤੇ ਮੁਸਲਮਾਨਾਂ ਲਈ ਵਿਸ਼ੇਸ਼ ਛੋਟ ਵੀ ਦੇ ਰਿਹਾ ਹੈ। ਅਜਿਹਾ ਧਾਰਮਿਕ ਨਿੱਘ ਤੇ ਭਾਈਚਾਰਕ ਸਾਂਝ ਅੱਜ ਕੱਲ੍ਹ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਸੇ ਲਈ ਨਿਰੰਜਣ ਸਿੰਘ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।


LEAVE A REPLY