ਲੁਧਿਆਣਾ ਪੁਲਸ ਨੇ ਕਾਲਜਾਂ ਚ ਮਾਰੀ ਰੇਡ, 3 ਨੌਜਵਾਨ ਹਿਰਾਸਤ ਚ ਲਏ


In Raid Ludhiana Police Arrested 3 Students

ਲੁਧਿਆਣਾ – ਜਲੰਧਰ ਪੁਲਸ ਵਲੋਂ 3 ਕਸ਼ਮੀਰੀ ਅੱਤਵਾਦੀਆਂ ਨੂੰ ਫੜਨ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਪੁਲਸ ਨੇ ਵੀ ਵੀਰਵਾਰ ਨੂੰ ਕਈ ਕਾਲਜਾਂ ਚ ਰੇਡ ਮਾਰੀ ਅਤੇ ਜੰਮੂ-ਕਸ਼ਮੀਰ ਦੇ ਕਈ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ। ਪੁਲਸ ਦੀਆਂ ਕਈ ਟੀਮਾਂ ਲੁਧਿਆਣਾ ਅਤੇ ਆਸ-ਪਾਸ ਦੇ ਕਾਲਜਾਂ ਚ ਪੁੱਜੀਆਂ, ਜਿੱਥੇ ਪੜ੍ਹ ਰਹੇ 3 ਨੌਜਵਾਨਾਂ ਨੂੰ ਹਿਰਾਸਤ ਲੈ ਕੇ ਪੁਲਸ ਪੁੱਛਗਿੱਛ ਚ ਜੁਟ ਗਈ ਹੈ। ਸੂਤਰਾਂ ਮੁਤਾਬਕ ਚ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਨੂੰ ਵੀ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ।

ਸ਼ਹਿਰ ਚ ਨਾਕਾਬੰਦੀ, ਪੁਲਸ ਕਮਿਸ਼ਨਰ ਖੁਦ ਦਿਖੇ ਚੈਕਿੰਗ ਤੇ

ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਇਕ ਤੋਂ ਬਾਅਦ ਇਕ ਹੋ ਰਹੀਆਂ ਵਾਾਰਦਾਤਾਂ ਜਿੱਥੇ ਇਕ ਪਾਸੇ ਲਾਅ ਐਂਡ ਆਰਡਰ ਫੇਲ ਹੋਣ ਦਾ ਸਬੂਤ ਹੈ, ਉੱਥੇ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਅਸ਼ਵਨੀ ਕਪੂਰ ਨਾਲ ਦੇਰ ਰਾਤ ਸਡ਼ਕਾਂ ਤੇ ਪੁਲਸ ਨਾਕਾਬੰਦੀ ਦੀ ਚੈਕਿੰਗ ਕਰਦੇ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਸਾਰੇ ਥਾਣਿਆਂ ਦੇ ਮੁਖੀਆਂ ਨੂੰ ਦੇਰ ਰਾਤ ਤੱਕ ਨਾਕੇ ਲਾ ਕੇ ਸ਼ੱਕੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਚਿਹਰੇ ਤੇ ਰੁਮਾਲ ਬੰਨ੍ਹ ਕੇ ਚੱਲਣ ਵਾਲੇ, ਗਲਤ ਨੰਬਰ ਪਲੇਟ ਵਾਲੇ ਵਾਹਨਾਂ ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੁਲਸ ਕ੍ਰਾਈਮ ਕੰਟਰੋਲ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਲੁਧਿਆਣਵੀ ਸ਼ਾਂਤਮਈ ਢੰਗ ਨਾਲ ਤਿਉਹਾਰ ਮਨਾ ਸਕਣਗੇ ਜਾਂ ਫਿਰ ਵਧਦੇ ਅਪਰਾਧ ਦੇ ਗ੍ਰਾਫ ਕਾਰਨ ਉਨ੍ਹਾਂ ਨੂੰ ਦਹਿਸ਼ਤ ਦੇ ਮਾਹੌਲ ਚ ਰਹਿਣਾ ਪਵੇਗਾ।


LEAVE A REPLY