ਲੁਧਿਆਣਾ – ਆਮਦਨ ਕਰ ਵਿਭਾਗ ਵਿੱਚ ਹੋਏ ਬੋਗਸ ਰਿਫੰਡ ਘਪਲਾ ਕੇਸ ਵਿੱਚ 2 ਤੇ ਪਰਚਾ ਦਰਜ


ਲੁਧਿਆਣਾ – ਬੋਗਸ ਕੇਸ ਵਿਚ ਵਿਭਾਗ ਵੱਲੋਂ 2 ਦਿਨ ਤੱਕ ਸਥਾਨਕ ਗਿੱਲ ਰੋਡ ਤੇ ਸਥਿਤ ਟੈਕਸ ਪ੍ਰੈਕਟੀਸ਼ਨਰ ਆਸ਼ੀਸ਼ ਅਗਰਵਾਲ ਦੇ ਦਫਤਰ ਵਿਚ ਸਰਵੇ ਕਰਨ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਘਪਲੇ ਵਿਚ ਡਾਟਾ ਆਪਰੇਟਰ ਕੁਲਵੰਤ ਸਿੰਘ ਵੀ ਸ਼ਾਮਲ ਹੈ ਅਤੇ ਇਨ੍ਹਾਂ ਨੇ ਮਿਲ ਕੇ 2 ਕਰੋੜ ਰੁਪਏ ਦੇ ਲਗਭਗ ਬੋਗਸ ਰਿਫੰਡ ਆਪਣੇ ਖਾਤੇ ਵਿਚ ਟਰਾਂਸਫਰ ਕਰ ਲਿਆ ਹੈ, ਜਿਸ ਤੋਂ ਬਾਅਦ ਵਿਭਾਗੀ ਟੀਮ ਨੇ ਦੋਵਾਂ ਵਿਰੁੱਧ ਪਰਚਾ ਦਰਜ ਕਰਨ ਲਈ ਡਵੀਜ਼ਨ ਨੰ. 2 ਦੇ ਪੁਲਸ ਥਾਣਾ ਵਿਚ ਸ਼ਿਕਾਇਤ ਕਰ ਦਿੱਤੀ ਹੈ। ਇਹ ਕੰਮ ਪਿਛਲੇ ਇਕ ਸਾਲ ਤੋਂ ਜਾਰੀ ਸੀ, ਜਿਸ ਵਿਚ ਕਾਂਟ੍ਰੈਕਟ ਬੇਸ ‘ਤੇ ਵਿਭਾਗ ਵਿਚ ਕੰਮ ਕਰ ਰਹੇ ਕੁਲਵੰਤ ਸਿੰਘ ਅਤੇ ਆਸ਼ੀਸ਼ ਅਗਰਵਾਲ ਇਸ ਕਾਂਡ ਵਿਚ ਸ਼ਾਮਲ ਸਨ। ਵਿਭਾਗ ਦੇ ਇਸ ਸਰਵੇ ਵਿਚ ਬਹੁਤ ਸਾਰੇ ਦਸਤਾਵੇਜ਼ ਵੀ ਹੱਥ ਲੱਗੇ ਹਨ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਨਾਮਜ਼ਦ ਵਿਅਕਤੀਆਂ ਨੇ 350 ਤੋਂ ਜ਼ਿਆਦਾ ਫਰਜ਼ੀ ਯੂਨਿਟ ਖੜ੍ਹੇ ਕਰਦੇ ਇਹ ਪੈਸਾ ਆਪਣੇ ਹੀ ਖਾਤੇ ਵਿਚ ਟਰਾਂਸਫਰ ਕੀਤਾ ਹੈ। ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਇਹ ਇਸ ਆਪ੍ਰੇਟਰ ਤੋਂ ਇਲਾਵਾ ਇਸ ਵਿਚ ਕੋਈ ਹੋਰ ਮੁਲਾਜ਼ਮ ਵੀ ਸ਼ਾਮਲ ਹੈ, ਕਿਉਂਕਿ ਇੰਨੇ ਵੱਡੇ ਪੱਧਰ ‘ਤੇ ਜਾਅਲੀ ਕਾਗਜ਼ ਅਤੇ ਵਿਭਾਗ ਦੀਆਂ ਮੋਹਰਾਂ ਤਿਆਰ ਕਰ ਕੇ ਉਪਰੋਕਤ ਵਿਅਕਤੀਆਂ ਨੇ ਇਸ ਕੰਮ ਨੂੰ ਕਿਵੇਂ ਅੰਜਾਮ ਦਿੱਤਾ। ਵਿਭਾਗ ਨੇ ਸਰਵੇ ਵਿਚ ਹੋਰਨਾਂ ਪਹਿਲੂਆਂ ਨੂੰ ਵੀ ਚੈੱਕ ਕੀਤਾ ਤਾਂਕਿ ਕੁੱਝ ਹੋਰ ਸੁਰਾਗ ਵੀ ਹੱਥ ਲੱਗ ਸਕਣ।

  • 534
    Shares

LEAVE A REPLY