ਦੇਸ਼ ਵਿਚ ਇਸ ਜਗਹ ਤੁਸੀਂ ਇਨਸਾਨੀ ਦਿਮਾਗ਼ ਨੂੰ ਸਪਰਸ਼ ਕਰਨ ਦੇ ਨਾਲ ਖਿੱਚਵਾ ਸਕਦੇ ਹੋ ਤਸਵੀਰਾਂ – ਜਾਨੋਂ ਕਿਥੇ ਹੈ ਇਹ ਜਗਹ


ਪੂਰੀ ਦੁਨੀਆ ਵਿੱਚ ਵੱਖ-ਵੱਖ ਵਿਸ਼ਿਆਂ ਤੇ ਖੇਤਰਾਂ ਵਿੱਚ ਅਜਾਇਬ ਘਰ ਬਣੇ ਹੋਏ ਹਨ ਪਰ ਕੀ ਤੁਸੀਂ ਕਦੇ ਅਜਿਹੇ ਮਿਊਜ਼ੀਅਮ ਬਾਰੇ ਸੁਣਿਆ ਹੈ ਜਿੱਥੇ ਅਸਲ ਇਨਸਾਨ ਦੇ ਦਿਮਾਗ ਨੂੰ ਵੀ ਛੋਹ ਸਕਦੇ ਹੋ ਜੀ ਹਾਂ, ਹੁਣ ਅਜਿਹਾ ਸੰਭਵ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਹਿਊਮਨ ਬ੍ਰੇਨ ਮਿਊਜ਼ੀਅਮ ਬਾਰੇ ਦੱਸਣ ਜਾ ਰਹੇ ਹਨ।

ਇਸ ਅਜਾਇਬ ਘਰ ਵਿੱਚ ਤੁਸੀਂ ਸਿਰਫ਼ ਵੱਖ-ਵੱਖ ਇਨਸਾਨੀ ਦਿਮਾਗਾਂ ਨੂੰ ਨਾ ਸਿਰਫ਼ ਦੇਖ ਸਕਦੇ ਹੋ, ਬਲਕਿ ਉਨ੍ਹਾਂ ਨੂੰ ਛੂਹ ਵੀ ਸਕਦੇ ਹੋ। ਬੈਂਗਲੁਰੂ ਵਿੱਚ ਸਥਿਤ ਇਸ ਮਿਊਜ਼ੀਅਮ ਦਾ ਨਾਂ NIMHANS ਹੈ। ਆਪਣੀ ਕਿਸਮ ਦਾ ਵੱਖਰਾ ਇਹ ਅਜਾਇਬ ਘਰ ਕੌਮੀ ਅਦਾਰਾ ਮਾਨਸਿਕ ਸਿਹਤ ਨਾੜੀ (ਨਿਊਰੋ) ਵਿਗਿਆਨ ਕੇਂਦਰ ਵਿੱਚ ਸਥਿਤ ਹੈ। ਇਹ ਅਜਾਇਬ ਘਰ ਹੁਣ ਵਿਦਿਆਰਥੀਆਂ ਤੇ ਸੈਲਾਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ। ਲੋਕ ਇੱਥੇ ਆ ਕੇ ਇਨਸਾਨੀ ਦਿਮਾਗ ਨੂੰ ਨਾ ਸਿਰਫ਼ ਛੋਹ ਸਕਦੇ ਹਨ, ਬਲਕਿ ਹੱਥ ਵਿੱਚ ਫੜ ਕੇ ਤਸਵੀਰਾਂ ਵੀ ਖਿੱਚਵਾ ਸਕਦੇ ਹਨ।


ਇਸ ਹਸਪਤਾਲ ਵਿੱਚ ਮੌਜੂਦ ਪ੍ਰਮੁੱਖ ਖੋਜਕਾਰ, ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਹਨ ਕਿ ਉਹ ਵੱਧ ਤੋਂ ਵੱਧ ਇਸ ਮਿਊਜ਼ੀਅਮ ਵਿੱਚ ਆਉਣ ਤੇ ਇਨਸਾਨੀ ਦਿਮਾਗ਼ ਨਾਲ ਜੁੜੀਆਂ ਰਹੱਸਮਈ ਗੱਲਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਇਸ ਮਿਊਜ਼ੀਅਮ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਸਾਨੀ ਦਿਮਾਗ ਹਨ। ਉਨ੍ਹਾਂ ਲੋਕਾਂ ਦੇ ਦਿਮਾਗਾਂ ਨੂੰ ਵੀ ਰਿੱਖਿਆ ਗਿਆ ਹੈ ਕਿ ਜੋ ਗੰਭੀਰ ਤੇ ਵਿਲੱਖਣ ਬਿਮਾਰੀਆਂ ਦਾ ਸ਼ਿਕਾਰ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਨਸਾਨੀ ਦਿਮਾਗ਼ੀ ਵਿੱਚ ਪਾਰਕਿਨਸਨ, ਸਕਿਟਸਫ੍ਰੀਨਿਆ ਵਰਗੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਵਿੱਚ ਦਿਮਾਗ ਇੱਕਦਮ ਵੱਖਰਾ ਹਨ। ਇੱਥੇ ਕੁਝ ਦਿਮਾਗਾਂ ‘ਤੇ ਲੇਬਲ ਵੀ ਲੱਗਿਆ ਹੋਇਆ ਹੈ ਕਿ ਕਿਹੜਾ ਕਿਸ ਸੱਟ (ਇੰਜਰੀ) ਜਾਂ ਬਿਮਾਰੀ ਵਿੱਚੋਂ ਗੁਜ਼ਰਿਆ ਹੈ।

ਇਸ ਸਭ ਤੋਂ ਇਲਾਵਾ ਮਿਊਜ਼ੀਅਮ ਵਿੱਚ ਇਨਸਾਨਾਂ ਦੇ ਸਰੀਰ ਦੇ ਵੱਖ-ਵੱਖ ਪਾਰਟ ਜਿਨ੍ਹਾਂ ਵਿੱਚ ਲਗਾਤਾਰ ਸਿਗਰਟਨੋਸ਼ੀ ਕਰਨ ਵਾਲੇ (ਚੇਨ ਸਮੋਕਰ) ਦੇ ਪੈਂਕ੍ਰਿਆਜ਼ ਗ੍ਰਸਤ ਫੇਫੜੇ, ਗੁਰਦੇ, ਦਿਲ, ਵੌਇਸ ਬੌਕਸ ਤੇ ਕੰਕਾਲ ਵੀ ਸਾਂਭੇ ਗਏ ਹਨ। ਜੋ ਵੀ ਇਸ ਮਿਊਜ਼ੀਅਮ ਵਿੱਚ ਪਹਿਲੀ ਵਾਰ ਆਉਂਦਾ ਹੈ, ਉਸ ਦਾ ਲਾਈਫ਼ਟਾਈਮ ਤਜ਼ਰਬਾ ਹੈ। ਇਹ ਭਾਰਤ ਦਾ ਇਕਲੌਤਾ ਅਜਿਹਾ ਅਜਾਇਬ ਘਰ ਹੈ।


LEAVE A REPLY