ਮੈਲਬਰਨ ਚ ਆਸਟ੍ਰੇਲੀਆ ਖ਼ਿਲਾਫ ਹੋਣ ਵਾਲੇ ਮੈਚ ਲਈ ਭਾਰਤੀ ਟੀਮ ਦਾ ਹੋਇਆ ਐਲਾਨੀ, ਇਹਨਾਂ ਖਿਡਾਰੀਆਂ ਨੂੰ ਮਿਲੀ ਥਾਂ


India Announce Playing XI For Melbourne Test

ਆਸਟ੍ਰੇਲੀਆ ਖ਼ਿਲਾਫ ਮੈਲਬਰਨ ਚ ਬੁੱਧਵਾਰ ਨੂੰ ਤੀਜਾ ਟੈਸਟ ਮੈਚ ਹੋਣਾ ਹੈ। ਇਸ ਦੀ ਟੀਮ ਦਾ ਐਲਾਨ ਭਾਰਤ ਨੇ ਕਰ ਦਿੱਤਾ ਹੈ। ਖ਼ਰਾਬ ਫਾਰਮ ਕਰਕੇ ਓਪਨਰ ਮੁਰਲੀ ਵਿਜੈ ਤੇ ਲੋਕੇਸ਼ ਰਾਹੁਲ ਨੂੰ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜਦਕਿ ਇਸ ਵਾਰ ਟੈਸਟ ਚ ਮਿਅੰਕ ਅਗਰਵਾਲ ਆਪਣਾ ਡੈਬਿਊ ਕਰਨ ਜਾ ਰਹੇ ਹਨ। ਮਿਅੰਕ ਨਾਲ ਹਨੁਮਾ ਵਿਹਾਰੀ ਮੈਚ ਦੇ ਓਪਨਰ ਹੋਣਗੇ। ਦੋਵੇਂ ਟੀਮਾਂ ਫਿਲਹਾਲ ਟੈਸਟ ਸੀਰੀਜ਼ ਚ 1-1 ਦੀ ਬਰਾਬਰੀ ਤੇ ਹਨ। ਪਰਥ ਚ ਹਾਰਨ ਮਗਰੋਂ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਪਿਛਲੇ ਕੁਝ ਮੈਚਾਂ ਚ ਵਿਜੈ ਤੇ ਰਾਹੁਲ ਨਾਕਾਮ ਰਹੇ ਹਨ, ਪਰ ਮੈਨੇਜਮੈਂਟ ਉਨ੍ਹਾਂ ਦਾ ਪੂਰਾ ਸਾਥ ਦਵੇਗੀ। ਇਸ ਦੇ ਨਾਲ ਹੀ ਉਮੀਦ ਸੀ ਕਿ ਟੀਮ ਚ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਬਾਹਰ ਕੀਤਾ ਜਾਵੇਗਾ।

ਐਡੀਲੇਟ ਟੈਸਟ ਚ ਸੱਟ ਲੱਗਣ ਕਾਰਨ ਰੋਹਿਤ ਸ਼ਰਮਾ ਪਰਥ ਖੇਡ ਨਹੀਂ ਪਾਏ ਸੀ ਪਰ ਹੁਣ ਉਨ੍ਹਾਂ ਦੀ ਟੀਮ ਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜਡੇਜਾ ਵੀ ਆਪਣੇ ਮੋਢੇ ਦੀ ਸੱਟ ਤੋਂ ਬਾਅਦ ਫਿੱਟ ਹਨ ਜੋ ਇਸ ਦੌਰੇ ਦਾ ਪਹਿਲਾ ਮੈਚ ਖੇਡਣਗੇ।

ਭਾਰਤੀ ਟੀਮ ਚ ਮਿੰਅਕ ਅਗਰਵਾਲ, ਹਨੁਮਾ ਵਿਹਾਰੀ, ਚਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕੀਆ ਰਹਾਣੇ, ਰੋਹਿਤ ਸ਼ਰਮਾ, ਰਿਸ਼ੀਭ ਪੰਤ (ਉਪ ਕਪਤਾਨ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੂੰ ਥਾਂ ਮਿਲੀ ਹੈ।


LEAVE A REPLY