ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਸਿਰਜਿਆ ਨਵਾਂ ਇਤਿਹਾਸ


MS Dhoni

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਵਿਕਟ ਪਿੱਛੇ ਕਮਾਲ ਵਿਖਾਇਆ। ਧੋਨੀ ਨੇ ਇੱਕੋ ਮੈਚ ਵਿੱਚ ਪੰਜ ਕੈਚ ਲਏ। ਕਿਸੇ ਇੱਕ ਕੌਮਾਂਤਰੀ ਮੈਚ ਟੀ-20 ਵਿੱਚ ਪੰਜ ਕੈਚ ਲੈਣ ਵਾਲਾ ਉਹ ਪਹਿਲਾ ਭਾਰਤੀ ਵਿਕਟਕੀਪਰ ਹੈ। ਇਸ ਦੌਰਾਨ ਇਸ ਘੱਟ ਓਵਰਾਂ ਦੀ ਕ੍ਰਿਕਟ ਵਿੱਚ ਕੈਚਾਂ ਦਾ ਅਰਧ ਸੈਂਕੜਾ ਪੂਰਾ ਕਰਨ ਵਾਲਾ ਪਹਿਲਾ ਵਿਕਟਕੀਪਰ ਵੀ ਬਣਿਆ।

ਸਾਬਕਾ ਕਪਤਾਨ ਧੋਨੀ ਨੇ ਵਿਕਟਾਂ ਪਿੱਛੇ ਪੰਜ ਮੈਚ ਲੈ ਕੇ ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜ਼ਾਦ ਦੇ 2015 ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਸ਼ਹਜ਼ਾਦ ਨੇ ਨਵੰਬਰ 2015 ਦੌਰਾਨ ਓਮਾਨ ਖ਼ਿਲਾਫ਼ ਆਬੂ ਧਾਬੀ ਵਿੱਚ ਵਿਕਟ ਪਿੱਛੇ ਪੰਜ ਸ਼ਿਕਾਰ ਕੀਤੇ ਸਨ, ਜਿਸ ਵਿੱਚ ਤਿੰਨ ਕੈਚ ਅਤੇ ਦੋ ਸਟੰਪਿਗ ਸ਼ਾਮਲ ਸਨ। ਧੋਨੀ ਨੇ ਇੱਕ ਬੱਲੇਬਾਜ਼ ਨੂੰ ਆਪਣੇ ਸਿੱਧੇ ਥਰੋਅ ਰਾਹੀਂ ਰਨ ਆਊਟ ਵੀ ਕੀਤਾ।

ਕੈਪਟਨ ਕੂਲ ਦੇ ਨਾਂਅ ਨਾਲ ਜਾਣੇ ਜਾਂਦੇ ਧੋਨੀ ਦੇ ਨਾਂਅ ਪਹਿਲਾਂ ਵੀ ਕਈ ਰਿਕਾਰਡ ਦਰਜ ਹਨ। ਭਾਰਤੀ ਟੀਮ ਨੂੰ ਮੈਚ ਦੇ ਅਖ਼ੀਰ ਵਿੱਚ ਕਈ ਵਾਰ ਜਿੱਤ ਦਿਵਾਉਣ ਵਾਲੇ ਧੋਨੀ ਨੂੰ ਬੈਸਟ ਫਿਨਸ਼ਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਧੋਨੀ ਨੂੰ ਦੁਨੀਆ ਦਾ ਬਿਹਤੀਨ ਵਿਕੇਟ ਕੀਪਰ ਕਹਿ ਕੇ ਵੀ ਵਡਆਇਆ ਜਾਂਦਾ ਹੈ। ਪਿਛਲੇ ਦਿਨੀ ਆਪਣੇ ਜਨਮ ਦਿਨ ਤੋਂ ਬਾਅਦ ਧੋਨੀ ਲਈ ਇਹ ਰਿਕਾਰਡ ਵਧੀਆ ਤੋਹਫ਼ਾ ਹੋ ਸਕਦਾ ਹੈ।


LEAVE A REPLY