ਏਸ਼ੀਅਨ ਖੇਡਾਂ ਵਿਚ ਭਰਤ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਇਕੋ ਦਿਨ 7 ਮੈਡਲ ਭਾਰਤੀ ਦੀ ਝੋਲੀ


ਭਾਰਤ ਲਈ ਏਸ਼ੀਅਨ ਖੇਡਾਂ ਦਾ ਅੱਠਵਾਂ ਦਿਨ ਕਾਫੀ ਸ਼ਾਨਦਾਰ ਰਿਹਾ। ਭਾਰਤ ਨੂੰ ਘੋੜਸਵਾਰੀ ‘ਚ ਦੋ ਸਿਲਵਰ ਮੈਡਲ ਹਾਸਲ ਹੋਏ। ਇਸ ਤੋਂ ਇਲਾਵਾ ਐਥਲੈਟਿਕਸ ‘ਚ ਵੀ ਦੋ ਸਿਲਵਰ ਮੈਡਲ ਭਾਰਤ ਦੀ ਝੋਲੀ ਪਏ। ਇਸ ਤੋਂ ਇਲਾਵਾ ਬੈਡਮਿੰਟਨ ‘ਚ ਵੀ ਭਾਰਤ ਸੈਮੀਫਾਇਨਲ ‘ਚ ਪਹੁੰਚ ਗਿਆ ਹੈ। ਅੱਠਵੇਂ ਦਿਨ ਭਾਰਤ ਦੀ ਝੋਲੀ 7 ਮੈਡਲ ਪਏ ਹਨ।

ਘੋੜਸਵਾਰੀ ‘ਚ ਪਹਿਲਾ ਸਿਲਵਰ ਮੈਡਲ ਫਵਾਦ ਮਿਰਜਾ ਨੇ ਦਿਵਾਇਆ ਜਦਕਿ ਦੂਜਾ ਮੈਡਲ ਟੀਮ ਵੱਲੋਂ ਹਾਸਲ ਕੀਤਾ ਗਿਆ। ਮਿਰਜਾ ਨੇ ਸੇਨੋਰ ਮੈਡੀਕੇਟ ਨਾਂਅ ਦੇ ਘੋੜੇ ਨਾਲ ਫਾਇਨਲ ‘ਚ 26.40 ਸਕਿੰਟ ‘ਚ ਮੁਕਾਬਲਾ ਪੂਰਾ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਭਾਰਤੀ ਦੀ ਸ਼ਾਨਦਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਅਨ ਖੇਡਾਂ ‘ਚ ਮਹਿਲਾ ਏਕਲ ਵਰਗ ਦੇ ਸੈਮੀਫਾਇਨਲ ‘ਚ ਪ੍ਰਵੇਸ਼ ਕਰ ਲਿਆ ਹੈ। ਸਾਇਨਾ ਨੇ ਇਸ ਮੁਕਾਬਲੇ ‘ਚ ਥਾਇਲੈਂਡ ਦੀ ਇੰਤਾਨੋਨ ਨੂੰ 2-0 ਨਾਲ ਮਾਤ ਦਿੱਤੀ। ਪੀਵੀ ਸਿੰਧੂ ਨੇ ਵੀ ਐਤਵਾਰ ਹੋਏ ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਨਾਲ ਹੀ ਮਹਿਲਾ ਏਕਲ ਵਰਗ ਦੇ ਸੈਮੀਫਾਇਨਲ ਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਲਈ ਬੈਡਮਿੰਟਨ ‘ਚ ਦੋ ਮੈਡਲ ਪੱਕੇ ਹੋ ਗਏ ਹਨ।

400 ਮੀਟਰ ਦੌੜ ਮੁਕਾਬਲੇ ‘ਚ ਭਾਰਤ ਦੀ ਹਿਮਾ ਤੇ ਅਨਸ ਨੇ ਸਿਲਵਰ ਮੈਡਲ ਜਿੱਤੇ। ਹਿਮਾ ਨੇ ਜੀਬੀਕੇ ਮੇਨ ਸਟੇਡੀਅਮ ‘ਚ ਐਤਵਾਰ ਹੋਏ ਫਾਇਨਲ ਮੁਕਾਬਲੇ ‘ਚ 50.79 ਸਕਿੰਟ ‘ਚ ਦੌੜ ਪੂਰੀ ਕਰਕੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ ਮੁਕਾਬਲੇ ‘ਚ ਮੋਹੰਮਦ ਅਨਸ ਨੇ 400 ਮੀਟਰ ਦੇ ਫਾਇਨਲ ਮੁਕਾਬਲੇ ‘ਚ 45.69 ਸਕਿੰਟ ਦਾ ਸਮਾਂ ਲੈਕੇ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ।

ਦੇਸ਼ ਦੀ ਸ਼ਾਨ ਦੁਤੀ ਚੰਦ ਨੇ 100 ਮੀਟਰ ਰੇਸ ‘ਚ ਸਿਲਵਰ ਮੈਡਲ ਦਿੱਤਿਆ। 20 ਸਾਲ ਬਾਅਦ ਭਾਰਤ ਨੂੰ ਇਸ ਈਵੈਂਟ ‘ਚ ਕੋਈ ਸਿਲਵਰ ਮੈਡਲ ਹਾਸਲ ਹੋਇਆ ਹੈ। ਦੁਤੀ ਗੋਲਡ ਜਿੱਤਣ ਦੇ ਬਿਲਕੁਲ ਕਰੀਬ ਸੀ ਪਰ ਬਹੁਤ ਥੋੜੇ ਫਰਕ ਨਾਲ ਪੱਛੜ ਗਈ। ਦੁਤੀ ਨੇ 11.32 ਸਕਿੰਟ ਸਮਾਂ ਲੈਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਇਡੀਡੋਂਗ ਓਡਿਯੋਂਗ ਨੇ 11.30 ਸਕਿੰਟ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 100 ਮੀਟਰ ਦੌੜ ‘ਚ 1998 ‘ਚ ਮੈਡਲ ਜਿੱਤਿਆ ਸੀ।

ਏਸ਼ੀਅਨ ਖੇਡਾਂ ‘ਚ ਪਹਿਲੀ ਵਾਰ ਸ਼ਾਮਿਲ ਕੀਤੀ ਗਈ ਤਾਸ਼ ਦੀ ਖੇਡ ਬ੍ਰਿਜ ‘ਚ ਭਾਰਤੀ ਟੀਮ ਸੈਮੀਫਾਇਨਲ ‘ਚ ਹਾਰ ਗਈ। ਹਾਲਾਂਕਿ ਭਾਰਤ ਦੇ ਪੁਰਸ਼ ਤੇ ਮਿਕਸਡ ਟੀਮ ਬ੍ਰਾਊਂਜ਼ ਜਿੱਤਣ ‘ਚ ਕਾਮਯਾਬ ਰਹੀ। ਪੁਰਸ਼ ਟੀਮ ਨੂੰ ਸਿੰਗਾਪੁਰ ਜਦਕਿ ਮਿਕਸਡ ਟੀਮ ਨੂੰ ਥਾਇਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ 18ਵੀਆਂ ਏਸ਼ੀਅਨ ਖੇਡਾਂ ‘ਚ ਭਾਰਤ ਹੁਣ ਤੱਕ 9ਵੇਂ ਸਥਾਨ ‘ਤੇ ਹੈ। ਭਾਰਤ ਦੇ ਕੁੱਲ 36 ਮੈਡਲ ਹੋ ਗਏ ਜਿੰਨਾਂ ‘ਚ 7 ਗੋਲਡ, 10 ਸਿਲਵਰ ਤੇ 19 ਬ੍ਰਾਊਂਜ਼ ਸ਼ਾਮਿਲ ਹਨ।


LEAVE A REPLY