ਧਾਰਮਿਕ ਯਾਤਰਾ ਕਰਨ ਵਾਲਿਆਂ ਨੂੰ ਭਾਰਤੀ ਰੇਲਵੇ ਨੇ ਦਿਤਾ ਤੋਹਫਾ, ਥੋੜੇ ਖਰਚ ਵਿਚ ਕਰ ਸਕਦੇ ਹੋ ਧਾਰਮਿਕ ਯਾਤਰਾ


Indian Railway offered Big Discount Package to Passengers for Religious Tourਦੇਸ਼ ਵਿਚ ਸੱਤਾਂ ਧਾਮਾਂ ਦੀ ਯਾਤਰਾ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਰੇਲਵੇ ਖ਼ਾਸ ਤੋਹਫ਼ਾ ਲੈ ਕੇ ਆਇਆ ਹੈ। IRCTC ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਰਾਹੀਂ ਕੁੱਲ 10 ਤੀਰਥ ਸਥਾਨਾਂ ਦੀ ਯਾਤਰਾ ਕਰਾਏਗਾ। ਇਸ ਰੇਲ ਨੂੰ ‘ਭਾਰਤ ਦਰਸ਼ਨ ਸਪੈਸ਼ਲ ਟੂਰਿਸਟ ਟਰੇਨ’ ਦੇ ਨਾਂ ਦਿੱਤਾ ਗਿਆ ਹੈ ਜਿਸ ਦਾ ਨੰਬਰ NZBD217 ਹੈ। ਇਸ ਰੇਲ ਦਾ ਕਿਰਾਇਆ 11,340 ਪ੍ਰਤੀ ਯਾਤਰੀ ਹੈ ਜਿਸ ਵਿੱਚ ਓਂਕਾਰੇਸ਼ਵਰ, ਉਜੈਨ, ਅਹਿਮਦਾਬਾਦ, ਦਵਾਰਕਾ, ਨਾਗੇਸ਼ਵਰ, ਸੋਮਨਾਥ, ਤ੍ਰਿਯੰਬਕੇਸ਼ਵਰ, ਸ਼ਿਰਡੀ, ਭੀਮਾਸ਼ੰਕਰ ਤੇ ਗਰੀਸ਼ਨੇਸ਼ਵਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਜਾਏਗੀ।

IRCTC ਦੇ ਇਸ ਪੈਕੇਜ ਵਿੱਚ ਸਲੀਪਰ ਕਲਾਸ ਤੋਂ ਯਾਤਰਾ, ਬਿਨਾਂ AC ਦੇ ਬੈਡਰੂਮ ਦੀ ਵਿਵਸਥਾ, ਤਿੰਨ ਵੇਲੇ ਦਾ ਸ਼ਾਕਾਹਾਰੀ ਖਾਣਾ ਤੇ ਬੱਸ ਰਾਹੀਂ ਦਰਸ਼ਨੀ ਸਥਾਨਾਂ ਦੀ ਯਾਤਰਾ ਸ਼ਾਮਲ ਹੈ। ਇਸ ਵਿਸ਼ੇਸ਼ ਪੈਕੇਜ ਲਈ IRCTC ਦੀ ਵੈਬਸਾਈਟ ਤੋਂ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34 ’ਤੇ ਜ਼ੋਨਲ ਦਫ਼ਤਰ ਵਿੱਚ ਕਰਾਈ ਜਾ ਸਕਦੀ ਹੈ। ਰੇਲ ਵਿੱਚ ਕੁੱਲ 800 ਸੀਟਾਂ ਹਨ ਜਿਨ੍ਹਾਂ ’ਚੋਂ 50 ਫ਼ੀ ਸਦੀ ਸੀਟਾਂ ਟਰਾਈਸਿਟੀ (ਚੰਡੀਗੜ੍ਹ, ਪੰਚਕੁਲਾ, ਮੁਹਾਲੀ) ਦੇ ਵਸਨੀਕਾਂ ਲਈ ਰਾਖਵੀਆਂ ਹਨ।


LEAVE A REPLY