ਮੌਸਮ ਵਿਭਾਗ ਦਾ ਦਾਅਵਾ – ਇਸ ਵਾਰ ਵੀ ਘੱਟ ਹੀ ਪਵੇਗੀ ਠੰਢ


Winter Season

ਲਗਾਤਾਰ ਦੂਜੇ ਸਾਲ ਦੇਸ਼ ਚ ਘੱਟ ਠੰਢ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਅਲ-ਨੀਨੋ ਦੇ ਪ੍ਰਭਾਅ ਕਰਕੇ ਘੱਟ ਠੰਢ ਹੋਣ ਦੀ ਉਮੀਦ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਅਲ-ਨੀਨੋ ਦੀ ਕਮਜ਼ੋਰ ਸਥਿਤੀ ਕਰਕੇ ਤਾਪਮਾਨ ਆਮ ਤੋਂ ਥੋੜ੍ਹਾ ਜ਼ਿਆਦਾ ਰਹਿ ਸਕਦਾ ਹੈ।

ਸੋਮਵਾਰ ਨੂੰ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬਿਆਨ ਜਾਰੀ ਕੀਤਾ ਹੈ, ਜਿਸ ਚ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਠੰਢ ਫਰਵਰੀ ਦੇ ਆਖਰ ਤਕ ਰਹੇਗੀ ਜਿਸ ਦੌਰਾਨ ਸਭ ਡਿਵੀਜ਼ਨਾਂ ‘ਚ ਨਾਰਮਲ ਤਾਪਮਾਨ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਜਾਵੇਗਾ।


LEAVE A REPLY