ਏਸ਼ੀਅਨ ਖੇਡਾਂ ਵਿਚ ਛਾਈਆਂ ਭਾਰਤੀ ਮੁਟਿਆਰਾਂ, ਕਬੱਡੀ ਟੀਮ ਨੇ ਦਰਜ਼ ਕੀਤੀ ਤੀਜੀ ਜਿੱਤ


Indian Women Hockey Team won Third Match against Sri Lanka at Asian Games

ਭਾਰਤੀ ਮਹਿਲਾ ਕਬੱਡੀ ਟੀਮ ਨੇ ਆਪਣਾ ਚੰਗਾ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਅਨ ਖੇਡਾਂ ‘ਚ ਅੱਜ ਆਪਣੇ ਤੀਜੇ ਮੈਚ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਨੇ ਸ਼੍ਰੀਲੰਕਾ ਨੂੰ 38-12 ਨਾਲ ਮਾਤ ਦੇ ਕੇ ਗਰੁੱਪ ਏ ‘ਚ 6 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕਰ ਲਿਆ। ਸ਼੍ਰੀਲੰਕਾ ਨਾਲ ਹੋਏ ਮੁਕਾਬਲੇ ‘ਚ ਭਾਰਤੀ ਟੀਮ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਈ ਤੇ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਯਕੀਨੀ ਬਣਾਈ।

ਪਾਇਲ ਚੌਧਰੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਟੀਮ ਨੇ ਸ਼ੁਰੂਆਤ ਤੋਂ ਹੀ ਇਸ ਮੈਚ ‘ਤੇ ਆਪਣੀ ਪਕੜ ਬਣਾਈ ਰੱਖੀ। ਉਹ ਸ਼੍ਰੀਲੰਕਾ ਦੇ ਡਿਫੈਂਸ ‘ਤੇ ਆਪਣਾ ਵਾਰ ਬਰਾਬਰ ਕਰ ਰਹੀ ਸੀ। ਇਸ ਤਹਿਤ ਮੁਕਾਬਲੇ ਦੀ ਸ਼ੁਰੂਆਤ ‘ਚ ਹੀ ਬੜ੍ਹਤ ਹਾਸਲ ਕਰ ਲਈ। ਇਸ ਮੈਚ ਤੋਂ ਪਹਿਲਾਂ ਟੀਮ ਨੇ ਸੋਮਵਾਰ ਥਾਇਲੈਂਡ ਨੂੰ 33-23 ਨਾਲ ਹਰਾਇਆ ਸੀ ਜਦਕਿ ਐਤਵਾਰ ਨੂੰ ਪਹਿਲੇ ਮੁਕਾਬਲੇ ‘ਚ ਜਾਪਾਨ ਨੂੰ 43-12 ਨਾਲ ਮਾਤ ਦਿੱਤੀ ਸੀ। ਹੁਣ ਭਾਰਤੀ ਮਹਿਲਾ ਟੀਮ ਦਾ ਮੁਕਾਬਲੇ ਅੱਜ ਇੰਡੋਨੇਸ਼ੀਆ ਨਾਲ ਹੋਵੇਗਾ।


LEAVE A REPLY