ਜਲੰਧਰ ਦੇ ਸ਼ੋਅਰੂਮ ਚ ਗੋਲ਼ੀ ਦਾ ਸ਼ਿਕਾਰ ਲੜਕੀ ਦੀ ਜ਼ੇਰੇ ਇਲਾਜ ਹੋਈ ਮੌਤ, ਮਹਿਲਾ ਦੇ ਨਾਂ ਦਰਜ ਸੀ ਪਿਸਤੌਲ


 

Injured Girl shot by lover at Lovely Autos Jalandhar died today in Hospital

ਬੀਤੇ ਦਿਨੀਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ ਸੀ। ਲੜਕੀ ਦੀ ਹਾਲਤ ਗੰਭੀਰ ਸੀ ਜਦਕਿ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਲੜਕੀ ਦੀ ਵੀ ਮੌਤ ਹੋ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਸੀਮਾ ਨੂੰ ਗੋਲੀ ਮਾਰੀ ਤੇ ਖੁਦ ‘ਤੇ ਵੀ ਗੋਲੀਆਂ ਚਲਾ ਲਈਆਂ।

ਇਸ ਮਾਮਲੇ ਵਿੱਚ ਖ਼ੁਲਾਸਾ ਹੋਇਆ ਹੈ ਕਿ ਜਿਸ ਪਿਸਤੌਲ ਨਾਲ ਲੜਕੇ ਨੇ ਗੋਲ਼ੀ ਚਲਾਈ ਸੀ, ਉਹ ਕਿਸੇ ਮਹਿਲਾ ਦੇ ਨਾਂ ‘ਤੇ ਦਰਜ ਹੈ। ਮਹਿਲਾ ਨੇ ਮੌਤ ਤੋਂ ਪਹਿਲਾਂ ਪਿਸਤੌਲ ਕਪੂਰਥਲਾ ਦੇ ਗਨ ਹਾਊਸ ਵਿੱਚ ਜਮ੍ਹਾ ਕਰਵਾਇਆ ਸੀ। ਉਸ ਗੰਨ ਹਾਊਸ ਦਾ ਮਾਲਕ ਵੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਪਤਾ ਕਰ ਰਹੀ ਹੈ ਕਿ ਲੜਕੇ ਕੋਲ ਉਹ ਪਿਸਤੌਲ ਕਿਵੇਂ ਆਇਆ?

ਛੇ ਮਹੀਨੇ ਪਹਿਲਾਂ ਤੱਕ ਲਵਲੀ ਆਟੋਜ਼ ਸ਼ੋਅਰੂਮ ਵਿੱਚ ਕੰਮ ਕਰਨ ਵਾਲੇ 26 ਸਾਲ ਦੇ ਮਨਪ੍ਰੀਤ ਨੇ 6 ਮਈ ਨੂੰ ਸ਼ੋਅਰੂਮ ਆ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਇੱਕ ਗੋਲੀ ਲੜਕੀ ਦੇ ਸਿਰ ਵਿੱਚ ਲੱਗੀ ਸੀ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਈ ਸੀ। ਲੜਕੀ ਨੂੰ ਗੋਲ਼ੀ ਮਾਰਨ ਪਿੱਛੋਂ ਤੁਰੰਤ ਬਾਅਦ ਲੜਕੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।


LEAVE A REPLY