ਪੈਟਰੋਲ ਪੰਪ ਤੇ ਚੱਲੀਆਂ ਗੋਲ਼ੀਆਂ, ਚੌਥਾ ਦਰਜਾ ਮੁਲਾਜ਼ਮ ਨੇ ਕੀਤਾ ਜ਼ਖ਼ਮੀ ਦਾ ਇਲਾਜ


Injured

ਮਾਨਸਾ ਸ਼ਹਿਰ ਵਿੱਚ ਪੈਟਰੋਲ ਪੰਪ ‘ਤੇ ਖੜ੍ਹੇ ਨੌਜਵਾਨ ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਤਿੰਨ ਗੋਲ਼ੀਆਂ ਲੱਗਣ ਕਾਰਨ ਰਾਜੂ ਘਰਾਂਗਣਾ ਨਾਂਅ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਇਲਾਜ ਲਈ ਡਾਕਟਰ ਮੌਜੂਦ ਨਹੀਂ ਸਨ। ਉਸੇ ਮਾਹੌਲ ਵਿੱਚ ਰਹਿ ਕੇ ਤਜ਼ਰਬੇਕਾਰ ਹੋਏ ਦਰਜਾ ਚਾਰ ਮੁਲਾਜ਼ਮ ਨੇ ਡਾਕਟਰੀ ਦੇ ਜੌਹਰ ਵਿਖਾਏ ਅਤੇ ਨੌਜਵਾਨ ਦਾ ਇਲਾਜ ਕੀਤਾ। ਇਸ ਦੌਰਾਨ ਹਸਪਤਾਲ ਦੀਆਂ ਨਰਸਾਂ ਨੇ ਵੀ ਇਸ ‘ਡਾਕਟਰ’ ਦੀ ਸਹਾਇਤਾ ਕੀਤੀ।

ਜਿੱਥੇ ਸ਼ਹਿਰ ਵਿੱਚ ਸ਼ਰ੍ਹੇਆਮ ਗੋਲ਼ੀਆਂ ਚੱਲਣ ਨਾਲ ਪੁਲਿਸ ਤੇ ਸੁਰੱਖਿਆ ਪ੍ਰਬੰਧਾਂ ਦੀ ਕਿਰਕਿਰੀ ਹੋਈ ਹੈ, ਉੱਥੇ ਹੀ ਹਸਪਤਾਲ ਦੀਆਂ ਬੁਲੰਦੀਆਂ ਦੇ ਵੀ ਝੰਡੇ ਝੂਲਦੇ ਵਿਖਾਈ ਦਿੱਤੇ। ਗੋਲ਼ੀਬਾਰੀ ਦੀ ਜਾਂਚ ਪੁਲਿਸ ਕਰ ਰਹੀ ਹੈ ਪਰ ਹਸਪਤਾਲ ਦੀ ਅਣਗਹਿਲੀ ਤੋਂ ਬਾਅਕ ਕਿਸੇ ਕਾਰਵਾਈ ਜਾਂ ਜਾਂਚ ਬਾਰੇ ਹਾਲੇ ਤਕ ਕੋਈ ਖ਼ਬਰਸਾਰ ਨਹੀਂ ਹੈ।

  • 175
    Shares

LEAVE A REPLY