ਜ਼ਿਲਾ ਪ੍ਰਸਾਸ਼ਨ ਨੇ ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਹਫਤਾ ਮਨਾਇਆ, 2400 ਵਿਦਿਆਰਥੀਆਂ ਨੇ ਲਿਆ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ


ADC D Shena Aggarwal

ਲੁਧਿਆਣਾ – ਜੈਵ-ਵਿਭਿੰਨਤਾ ਸੰਭਾਲ ਕਾਰਜ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਵਧਾਉਣ ਦਾ ਮੰਤਵ ਨਾਲ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਹਫ਼ਤਾ ਮਨਾਇਆ ਗਿਆ, ਜਿਸ ਤਹਿਤ 30 ਸਕੂਲਾਂ ਵਿੱਚ ਜੈਵ-ਵਿਭਿੰਨਤਾ ਵਿਸ਼ੇ ‘ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨਾਂ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ 2400 ਵਿਦਿਆਰਥੀਆਂ ਨੇ ਭਾਸ਼ਣ, ਲੇਖ ਲਿਖਣ, ਸਵਾਲ ਜਵਾਬ, ਡੈਕਲਾਮੇਸ਼ਨ, ਪੇਂਟਿੰਗ ਅਤੇ ਹੋਰ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗ ਲੈਣ ਵਾਲੇ 2400 ਵਿਦਿਆਰਥੀਆਂ ਵੱਲੋਂ 120 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਨਾਂ ਨੂੰ 30 ਮਈ ਨੂੰ ਸਥਾਨਕ ਮੱਤੇਵਾੜਾ ਜੰਗਲਾਤ ਖੇਤਰ ਅਤੇ ਟਾਈਗਰ ਸਫਾਰੀ ਦਾ ਦੌਰਾ ਕਰਵਾਇਆ ਜਾਵੇਗਾ। ਦੌਰੇ ਦੌਰਾਨ ਉਨਾਂ ਨੂੰ ਜੈਵ-ਵਿਭਿੰਨਤਾ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ। ਦੌਰੇ ਦੇ ਸਾਰੇ ਪ੍ਰਬੰਧ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਦੌਰੇ ਲਈ ਤਿੰਨ ਬੱਸਾਂ ਸਥਾਨਕ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਰਤ ਨਗਰ ਤੋਂ ਸਵੇਰੇ 7 ਵਜੇ ਰਵਾਨਾ ਹੋਣਗੀਆਂ। ਉਨਾਂ ਕਿਹਾ ਕਿ ਜ਼ਿਲਾ ਪੱਧਰ ‘ਤੇ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਤਾਂ ਜੋ ਇਸ ਵਿਸ਼ੇ ‘ਤੇ ਜਾਗਰੂਕਤਾ ਸਮਾਗਮ ਜਾਰੀ ਰੱਖੇ ਜਾ ਸਕਣ।

  • 1
    Share

LEAVE A REPLY