ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੇ ਵਿਆਹ ਚ ਨਜ਼ਰ ਆਇਆ ਪੂਰਾ ਬਾਲੀਵੁੱਡ – ਵੇਖੋ ਤਸਵੀਰਾਂ


ਉਦੈਪੂਰ ਚ ਵਿਆਹ ਤੋਂ ਪਹਿਲਾਂ ਦੀ ਰਸਮਾਂ ਕਰਨ ਤੋਂ ਬਾਅਦ ਦੇਸ਼ ਦੇ ਸਭ ਤੋਂ ਅਮੀਰ ਬਿਜਨਸਮੇਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਵਿਆਹ ਕਰ ਚੁੱਕੀ ਹੈ। ਅਜਿਹੇ ਚ ਇ ਵਿਆਹ ਤੋਂ ਲਾੜੇ ਆਨੰਦ ਅਤੇ ਲਾੜੀ ਬਣੀ ਈਸ਼ਾ ਦੀ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ ਜਿਨ੍ਹਾਂ ‘ਚ ਦੋਨੋਂ ਬੇਹੱਦ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੇ ਹਨ।

ਇਸ ਵਿਆਹ ਚ ਅੰਬਾਨੀ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਵੀ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ। ਦੇਸ਼ ਦੇ ਸਭ ਤੋਂ ਮਹਿੰਗੇ ਵਿਆਹ ਚ ਬਾਲੀਵੁੱਡ ਦੇ ਤਿੰਨੋ ਖ਼ਾਨ ਆਮਿਰ, ਸ਼ਾਹਰੁਖ ਅਤੇ ਸਲਮਾਨ ਖ਼ਾਨ ਵੀ ਪਹੁੰਚੇ। ਅਮਿਤਾਭ ਬੱਚਨ ਨੂੰ ਅੰਬਾਨੀ ਪਰਿਵਾਰ ਦੇ ਕਾਫੀ ਕਰੀਬ ਮਨਿਆ ਜਾਂਦਾ ਹੈ। ਇਸੇ ਲਈ ਈਸ਼ਾ ਦੇ ਵਿਆਹ ‘ਚ ਬਿੱਗ ਬੀ ਅਮਿਤਾਭ ਆਪਣੇ ਸਾਰੇ ਪਰਿਵਾਰ ਦੇ ਨਾਲ ਨਜ਼ਰ ਆਏ।

ਇਸ ਵਿਆਹ ‘ਚ ਆਏ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰੀਏ ਤਾਂ ਵਿਆਹ ਚ ਜਿੱਥੇ ਇੱਕ ਪਾਸੇ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਨਜ਼ਰ ਆਏ ਉਥੇ ਹੀ ਵਿਆਹ ‘ਚ ਸ਼ਾਹਿਦ ਕਪੂਰ ਵੀ ਆਪਣੀ ਪਤਨੀ ਮੀਰਾ ਰਾਜਪੁਤ ਦੇ ਨਾਲ ਪਹੁੰਚੇ। ਈਸ਼ਾ ਅੰਬਾਨੀ ਦੇ ਵਿਆਹ ‘ਚ ਸ਼ਿਲਪਾ ਅਤੇ ਰਵੀਨਾ ਟੰਡਨ ਨੇ ਵੀ ਮੀਡੀਆ ਨੂੰ ਖੂਬ ਪੋਜ਼ ਦੇ ਕੇ ਤਸਵੀਰਾਂ ਕਲੀਕ ਕਵਾਈਆਂ। ਇਸ ਤੋਂ ਇਲਾਵਾ ਇੱਥੇ ਨਵੀਂ ਵਿਆਹੀਆਂ ਜੋੜੀਆਂ ਦੀਪਿਕਾ-ਰਾਣਵੀਰ ਅਤੇ ਨਿੱਕ ਜੋਨਸ-ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈਆਂ। ਵਿਦੇਸ਼ੀ ਮਹਿਮਾਨਾਂ ਚੋਂ ਇੱਥੇ ਹਿਲੇਰੀ ਕਲਿੰਟਨ ਵੀ ਪਹੁੰਚੀ ਸੀ। ਵਿਆਹ ਦੀਆਂ ਕੁਝ ਹੋਰ ਤਸਵੀਰਾਂ ਤੁਸੀਂ ਅੱਗੇ ਵੇਖ ਸਕਦੇ ਹੋ।


LEAVE A REPLY