ਲੁਧਿਆਣਾ ਦੀ 45 ਸਾਲਾ ਜਸਵੀਰ ਕੌਰ ਨੇ 450 ਅਨਾਥ ਬੱਚਿਆਂ ਨੂੰ ਆਪਣੀ ਜ਼ਿੰਦਗੀ ਕੀਤੀ ਸਮਰਪਿਤ


ਮਾਂ ਸ਼ਬਦ ਸਮਰਪਣ ਦਾ ਦੂਜਾ ਨਾਂ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਅਸਲ ਹੀਰੋ ਸਾਡੀ ਮਾਂ ਹੈ। ਇੱਕ ਹੀਰੋ ਅਜਿਹਾ ਵੀ ਹੈ ਜਿਸਨੇ ਆਪਣੇ ਆਪ ਨੂੰ ਅਨਾਥ ਅਤੇ ਮਾਪਿਆਂ ਵੱਲੋਂ ਸੜਕ ਵਰਗੀਆਂ ਥਾਵਾਂ ਤੇ ਜਾਣ ਬੁੱਝ ਕੇ ਛੱਡੇ ਹੋਏ ਬੱਚਿਆਂ ਨੂੰ ਸਮਰਪਿਤ ਕੀਤਾ ਹੈ।45 ਸਾਲਾ ਜਸਵੀਰ ਕੌਰ ਨੇ ਕਦੇ ਵਿਆਹ ਨਹੀਂ ਕਰਵਾਇਆ, ਪਰ ਉਹ 450 ਬੱਚਿਆਂ ਦੀ ਮਾਂ ਹੈ ਜਿਨ੍ਹਾਂ ਨੇ ਐਸ.ਜੀ.ਬੀ. ਚਿਲਡਰਨ ਹੋਮ ਵਿਖੇ ਪਨਾਹ ਲਈ ਹੈ। ਜੋ ਇੱਕ ਅਨਾਥ ਆਸ਼ਰਮ ਹੈ ਜਿਸਨੂੰ ਜਸਵੀਰ ਕੌਰ ਨੇ 2003 ਵਿੱਚ ਸ਼ੁਰੂ ਕੀਤਾ ਸੀ। ਜਸਵੀਰ ਕੌਰ ਦੇ ਇਸ ਨਿੱਘੇ ਨਿਮਰਤਾ ਵਾਲੇ ਕਿਰਦਾਰ ਨੇ ਸਭ ਦੇ ਦਿਲਾਂ ਨੂੰ ਛੂਹ ਲਿਆ ਹੈ। ਜਸਵੀਰ ਪੱਖੋਵਾਲ ਪਿੰਡ ਤੋਂ ਹੈ ਅਤੇ ਉਹ ਹਮੇਸ਼ਾਂ ਸਮਾਜ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ। ਪਿਛਲੇ 22 ਸਾਲਾਂ ਦੌਰਾਨ ਸਮਾਜ ਸੇਵਾ ਦੇ ਆਪਣੇ ਮਿਸ਼ਨ ਤੇ ਕੰਮ ਕਰਦਿਆਂ ਜਸਵੀਰ ਨੇ ਕਿਹਾ, “ਜਦੋਂ ਮੈਂ 1996 ਵਿੱਚ ਆਪਣਾ ਨਰਸਿੰਗ ਕੋਰਸ ਖ਼ਤਮ ਕੀਤਾ ਤਾਂ ਮੈਂ ਤਲਵੰਡੀ ਖੁਰਦ ਵਿਖੇ ਸਵਾਮੀ ਗੰਗਾ ਨੰਦ ਭੂਰੀਵਾਲ ਇੰਟਰਨੈਸ਼ਨਲ ਫਾਊਂਡੇਸ਼ਨ ਨਾਲ ਸੰਪਰਕ ਵਿੱਚ ਆਈ, ਜਿੱਥੇ ਮੈਨੂੰ ਇਹ ਆਸ਼ਰਮ ਖੋਲ੍ਹਣ ਲਈ ਇੱਕ ਪਲੇਟਫਾਰਮ ਮਿਲਿਆ।

ਅਨਾਥ ਆਸ਼ਰਮ ਦੇ ਸ਼ੁਰੂ ਚ ਮੇਰੇ ਪਰਿਵਾਰ ਵਿੱਚ ਕੁਝ ਰੁਕਾਵਟ ਆਉਂਦੀ ਸੀ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਇੱਕ ਅਜਿਹੀ ਸੰਸਥਾ ਨੂੰ ਚਲਾਉਣ ਇਕ ਔਰਤ ਸਵੀਕਾਰ ਨਹੀਂ ਕਰੇਗੀ ਪਰ ਮੈਂ ਆਪਣੇ ਫੈਸਲੇ ਲਈ ਪੱਕੀ ਸੀ। ਐਸ.ਜੀ.ਐਸ ਚਿਲਡਰਨਜ਼ ਦੇ ਘਰ ਵਿੱਚ ਹੁਣ 49 ਬੱਚੇ ਹਨ। ਜਸਵੀਰ ਨੇ 350 ਬੱਚਿਆਂ ਲਈ ਘਰ ਅਤੇ ਪਰਿਵਾਰ ਸਫਲਤਾਪੂਰਵਕ ਲੱਭ ਲਿਆ ਹੈ ਜਦਕਿ 50 ਹੋਰਨਾਂ ਨੂੰ ਅਮਰੀਕਾ, ਫਰਾਂਸ, ਯੂ.ਕੇ., ਸਪੇਨ, ਇਟਲੀ ਅਤੇ ਕਨੇਡਾ ਵਰਗੇ ਦੇਸ਼ਾਂ ਦੇ ਪਰਿਵਾਰਾਂ ਦੁਆਰਾ ਅਪਣਾਇਆ ਗਿਆ ਹੈ। ਕਈ ਸਾਲਾਂ ਤੱਕ ਇੱਥੋਂ ਬੱਚਿਆਂ ਨੂੰ ਉਨ੍ਹਾਂ ਜੋੜਿਆ ਵੱਲੋਂ ਔਲਾਦ ਨੂੰ ਗੋਦ ਜਿਹੜੇ ਔਲਾਦ ਨੂੰ ਵਾਂਝੇ ਹਨ। ਜਦੋਂ ਤੋਂ ਇਸ ਸੰਸਥਾ ਨੂੰ ਭਾਰਤ ਵਿੱਚ ਕਾਨੂੰਨੀ ਬਣਾਇਆ ਗਿਆ ਸੀ, ਇਹ ਰੁਝਾਨ ਹੋਰ ਅੱਗੇ ਵੱਧ ਗਿਆ ਹੈ। ਪਾਰਕਾਂ ਅਤੇ ਕੂੜੇ ਦੇ ਡੰਪਾਂ ਵਰਗੀਆਂ ਅਜੀਬ ਥਾਵਾਂ ਤੋਂ ਜਸਵੀਰ ਨੇ ਬੇਕਸੂਰ ਬੱਚਿਆਂ ਨੂੰ ਲੱਭਿਆ ਹੈ। ਜਸਬੀਰ ਕੌਰ ਦੱਸਦੀ ਹੈ, ਕੱਲ੍ਹ ਕਿਸੇ ਨੇ ਅੰਮ੍ਰਿਤਸਰ ਦੇ ਰੈੱਡ ਕਰਾਸ ਸੈਂਟਰ ਵਿਚ ਇੱਕ ਨਵੇਂ ਜਨਮੇ ਬੱਚੇ ਨੂੰ ਛੱਡ ਦਿੱਤਾ। ਕੁਝ ਦਿਨ ਪਹਿਲਾਂ ਇੱਕ ਬੱਚੇ ਨੂੰ ਲੁਧਿਆਣੇ ਦੇ ਲਲਤੋ ਕਲਾਂ ਪਿੰਡ ਵਿੱਚ ਕੁਝ ਰੁੱਖਾਂ ਵਿੱਚ ਛੱਡਿਆ ਗਿਆ।

  • 288
    Shares

LEAVE A REPLY