ਜੋਧੇਵਾਲ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਬਦਮਾਸ਼ਾ ਨੂੰ ਕੀਤਾ ਕਾਬੂ


ਲੁਧਿਆਣਾ– ਲੁੱਟ-ਖੋਹ ਦੇ ਵੱਖ-ਵੱਖ ਮਾਮਲਿਆਂ ਦੇ ਬਦਮਾਸ਼ ਜੋਧੇਵਾਲ ਪੁਲਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਪਾਸੋਂ ਲੁੱਟਿਆ ਗਿਆ ਮੋਬਾਇਲ, ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਅਤੇ ਇਕ ਤਿੱਖੇ ਹਥਿਆਰ ਬਰਾਮਦ ਹੋਇਆ ਹੈ। ਥਾਣਾ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਕਰਨ ਨੂੰ ਮੁਹੱਲਾ ਬੰਦਾ ਬਹਾਦਰ ਤੋਂ ਮੁਹੰਮਦ ਮੁਸਤਕੀਨ ਤੋਂ ਲੁੱਟ-ਖੋਹ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। 11 ਮਾਰਚ ਨੂੰ ਜਦ ਮੁਸਤਕੀਨ ਆਪਣੇ ਸਾਈਕਲ ‘ਤੇ ਮੁਹੱਲਾ ਆਜ਼ਾਦ ਨਗਰ ਪਹੁੰਚਿਆ ਤਾਂ ਕਰਨ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਹਥਿਆਰ ਦੇ  ਜ਼ੋਰ ‘ਤੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਿਆ। ਕੇਸ ਦਰਜ ਕਰ ਕੇ ਕਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।  ਵਿਸ਼ਾਲ ਨੂੰ ਪਿਛਲੇ ਮਹੀਨੇ 27 ਫਰਵਰੀ ਨੂੰ ਲੁੱਟ ਦੇ ਮਾਮਲੇ ‘ਚ ਕਾਬੂ ਕੀਤਾ ਗਿਆ ਹੈ। ਉਸ ਦੇ ਪਾਸੋਂ ਦਾਤਰ ਬਰਾਮਦ ਹੋਇਆ ਹੈ। ਵਿਸ਼ਾਲ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਦਰਜ ਹੋਏ ਹੱਤਿਆ ਯਤਨ ਦੇ ਮਾਮਲੇ ‘ਚ ਪੁਲਸ ਨੂੰ ਲੋੜੀਂਦਾ ਸੀ। ਉਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਕਰਨ ਦੀ ਨਿਸ਼ਾਨਦੇਹੀ ‘ਤੇ ਮੁਸਤਕੀਨ ਤੋਂ ਲੁੱਟਿਆ ਮੋਬਾਇਲ ਅਤੇ ਵਾਰਦਾਤ ‘ਚ ਇਸਤੇਮਾਲ ਕੀਤਾ ਜਾਣ ਵਾਲਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ।

  • 719
    Shares

LEAVE A REPLY