ਅਦਾਲਤੀ ਹੁਕਮਾਂ ਤੇ ਜੁਝਾਰ ਟਰੈਵਲਜ਼ ਲਿਮਿਟਡ ਬੱਸ ਦੀ ਨਿਲਾਮੀ 17 ਜਨਵਰੀ ਨੂੰ


Jujhar bus

ਲੁਧਿਆਣਾ – ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ ਵੱਲੋਂ ਜਾਰੀ ਕੀਤੇ ਅਦਾਲਤੀ ਹੁਕਮਾਂ ਤਹਿਤ ਜੁਝਾਰ ਟਰੈਵਲਜ਼ ਲਿਮਿਟਡ ਦੀ ਬੱਸ ਨੰਬਰ ਪੀ. ਬੀ. 10 ਡੀ ਜ਼ੈੱਡ 7613 ਦੀ ਨਿਲਾਮੀ ਕੀਤੀ ਜਾਣੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਲੁਧਿਆਣਾ (ਪੱਛਮੀ) ਸ੍ਰ. ਅਜੀਤਪਾਲ ਸਿੰਘ ਨੇ ਦੱਸਿਆ ਕਿ ਇਹ ਨਿਲਾਮੀ ਮਿਤੀ 17 ਜਨਵਰੀ, 2019 ਦਿਨ ਵੀਰਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ ਲੁਧਿਆਣਾ (ਪੱਛਮੀ) ਵਿਖੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਬੱਸ ਦੀ ਨਿਲਾਮੀ ‘ਜਿਵੇਂ ਹੈ, ਜਿੱਥੇ ਹੈ’ ਦੀ ਸਥਿਤੀ ਅਨੁਸਾਰ ਕੀਤੀ ਜਾਵੇਗੀ। ਚਾਹਵਾਨ ਵਿਅਕਤੀ ਬੱਸ ਦੀ ਹਾਲਤ ਪੀ. ਪੀ. ਬੱਸ ਸਟੈਂਡ (ਮੁੱਖ ਬੱਸ ਅੱਡਾ) ਲੁਧਿਆਣਾ ਵਿਖੇ ਕਿਸੇ ਵੀ ਕੰਮ-ਕਾਜ਼ ਵਾਲੇ ਦਿਨ ਦੇਖ ਸਕਦੇ ਹਨ। ਨਿਲਾਮੀ ਸਮੇਂ 5000 ਰੁਪਏ ਭਰਕੇ ਨਿਲਾਮੀ ਵਿੱਚ ਭਾਗ ਲਿਆ ਜਾ ਸਕਦਾ ਹੈ। ਸਫ਼ਲ ਬੋਲੀਕਾਰ ਨੂੰ ਮੌਕੇ ਉੱਪਰ ਕੁੱਲ ਨਿਲਾਮੀ ਦੀ ਰਕਮ ਦਾ 25 ਫੀਸਦੀ ਜਮਾਂ ਕਰਵਾਉਣਾ ਪਵੇਗਾ। ਬਾਕੀ ਬੱਚਦੀ 75 ਫੀਸਦੀ ਰਾਸ਼ੀ ਮਾਨਯੋਗ ਅਦਾਲਤ ਵੱਲੋਂ ਨਿਲਾਮੀ ਅਪਰੂਵ ਹੋਣ ਉਪਰੰਤ ਤਿੰਨ ਦਿਨਾਂ ਦੇ ਅੰਦਰ-ਅੰਦਰ ਜਮਾਂ ਕਰਵਾਉਣੀ ਪਵੇਗੀ।


LEAVE A REPLY