7 ਅਕਤੂਬਰ ਅਤੇ 14 ਅਕਤੂਬਰ ਦੇ ਬਰਗਾੜੀ ਸਮਾਗਮਾਂ ਨੂੰ ਸਫਲ ਬਣਾਉਣ ਲਈ ਲੁਧਿਆਣਾ ਪਹੁੰਚੇ ਕਾਹਨ ਸਿੰਘ ਵਾਲਾ


Kahan Singh Wala visit Ludhiana

ਲੁਧਿਆਣਾ – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀਂ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਲੁਧਿਆਣਾ ਦੇ ਸਰਕਟ ਹਾਊਸ ਪਹੁੰਚੇ ਜਿਥੇ ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਅਤੇ ਰਾਸ਼ਟਰਵਾਦੀ ਜਨਤਾ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸੰਧੂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਸਮੇਤ ਨਾਲ ਆਏ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਅਤੇ ਬਾਬਾ ਹਰਬੰਸ ਸਿੰਘ ਜੈਨਪੁਰ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਤੇ ਬਰਗਾੜੀ ਮੋਰਚੇ ਦੀ ਅਗਵਾਈ ਕਰ ਰਹੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ, ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਜੱਥੇਦਾਰ ਅਮਰੀਕ ਸਿੰਘ ਅਜਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ 7 ਅਤੇ 14 ਅਕਤੂਬਰ ਦੇ ਦੋਵੇਂ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਾਡੀ 3 ਮੈਂਬਰੀ ਕਮੇਟੀ ਬਣਾਈ ਹੈ ਜੋ ਪੰਜਾਬ ਭਰ ‘ਚ ਜਾ ਕੇ ਸੰਤਾਂ, ਮਹਾਂਪੁਰਸ਼ਾਂ, ਢਾਡੀਆਂ, ਰਾਗੀਆਂ, ਕਥਾ ਵਾਚਕਾਂ, ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਅਤੇ ਮੀਡੀਆ ਕੋਲ ਜਾ ਕੇ ਉਨ੍ਹਾਂ ਨੂੰ ਸੱਦੇ ਦੇ ਰਹੀਆਂ ਹਨ। ਅੱਜ ਦੀ ਪੱਤਰਕਾਰਤਾ ਵਾਰਤਾ ਦੌਰਾਨ ਸਾਡੀ ਕਮੇਟੀ ਵੱਲੋਂ ਜੱਥੇਦਾਰ ਚੀਮਾ ਅਤੇ ਸੰਧੂ ਤੋਂ ਇਲਾਵਾ ਲੁਧਿਆਣਾ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਦੋਵਾਂ ਸਮਾਗਮਾਂ ‘ਚ ਸਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਜੱਥੇਦਾਰ ਚੀਮਾ ਅਤੇ ਸ: ਸੰਧੂ ਜਿਲ੍ਹੇ ਭਰ ‘ਚ ਉਪਰੋਕਤ ਸਤਿਕਾਰਤ ਸਖਸ਼ੀਅਤਾਂ ਨੂੰ ਸੱਦੇ ਦੇ ਕੇ 7 ਅਤੇ 14 ਅਕਤੂਬਰ ਦੇ ਸਮਾਗਮਾਂ ‘ਚ ਭਰਵੀਂ ਸਮੂਲੀਅਤ ਲਈ ਸੱਦੇ ਦੇਣਗੇ। ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਬਰਗਾੜੀ ਵਿਖੇ ਪੰਜਾਬ ਭਰ ਦੀ ਗੁਰੂ ਗੰ੍ਰਥ ਸਾਹਿਬ ਨੂੰ ਮੰਨਣ ਵਾਲੀ ਸੰਗਤ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣਗੇ। ਬਰਗਾੜੀ ਵਿਖੇ ਤਾਂ ਇਸ ਦਿਨ ਪੰਜਾਬ ਦੀ ਹਰ ਧਰਮ ਦੀ ਸੰਗਤ ਵਹੀਰਾਂ ਘੱਤ ਕੇ ਪੁੱਜੇਗੀ ਜਦਕਿ ਏਸੇ ਦਿਨ ਪਟਿਆਲਾ ਵਿਖੇ ਸੁਖਬੀਰ ਇੰਸਾਂ ਦੀ ਅਗਵਾਈ ‘ਚ ਹੋ ਰਹੇ ਸਮਾਗਮ ‘ਚ ਬੇਅਦਬੀਆਂ ਕਰਨ ਵਾਲੇ ਸੌਧਾ ਸਾਧ ਦੇ ਚੇਲੇ ਸਿਰਕਤ ਕਰਨਗੇ ਅਤੇ ਲੰਬੀ ਵਿਖੇ 84 ਦਾ ਕਤਲੇਆਮ ਕਰਨ ਵਾਲੇ ਕਾਤਲ ਜਾਣਗੇ। ਉਨ੍ਹਾਂ ਕਿਹਾ ਕਿ ਬਰਗਾੜੀ ਦੇ ਸਮਾਗਮ ‘ਚ ਬਹੁਜਨ ਸਮਾਜ ਪਾਰਟੀ, ਆਮ ਆਦਮੀਂ ਪਾਰਟੀ, ਲੋਕ ਇਨਸਾਫ ਪਾਰਟੀ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਦੇ ਪਾਰਟੀਆਂ ਤੇ ਸੰਗਠਨ ਸਮੂਲੀਅਤ ਕਰ ਰਹੇ ਹਨ ਭਾਵ ਬਾਦਲਕਿਆਂ ਦਾ ਸਿਰਸਾ ਦਲ, ਭਾਜਪਾ ਅਤੇ ਕਾਂਗਰਸ ਦੇ ਵਿਧਾਇਕ ਇਸ ਵਿੱਚ ਸਮੂਲੀਅਤ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜਾਗਦੀ ਜਮੀਰ ਵਾਲੇ ਅਕਾਲੀ ਦਲ ਦੇ ਵਰਕਰ ਤੇ ਆਗੂ ਵੀ ਇਸ ਸਮਾਗਮ ‘ਚ ਸਮੂਲੀਅਤ ਕਰ ਰਹੇ ਹਨ ਜਿਨ੍ਹਾਂ ਦਾ ਅਸੀ ਸਵਾਗਤ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਢੀਂਡਸੇ ਤੋਂ ਬਾਅਦ ਹੁਣ ਰਤਨ ਸਿੰਘ ਅਜਨਾਲੇ ਦੀ ਜਮੀਰ ਵੀ ਜਾਗ ਗਈ ਹੈ ਜਿਸ ਦਾ ਅਸੀ ਸਵਾਗਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਹੋਰ ਵੀ ਆਪਣੀ ਜਮੀਰ ਨੂੰ ਜਗਾਉਣਗੇ। ਉਨ੍ਹਾਂ ਕਿਹਾ ਕਿ 14 ਅਕਤੂਬਰ 2015 ਨੂੰ ਬਹਿਬਲ ਕਲ੍ਹਾਂ ਗੋਲੀ ਕਾਂਡ ਬਾਦਲਿਕਆਂ ਦੇ ਹੁਕਮਾਂ ਤੇ ਸੁਮੇਧ ਸਿੰਘ ਸੈਣੀ ਅਤੇ ਕੁਲਦੀਪ ਸ਼ਰਮਾ ਨੇ ਕੀਤਾ ਸੀ ਜਿਸ ਵਿੱਚ ਦੋ ਨੌਜਵਾਨ ਭਾਈ ਹਰਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ। 14 ਅਕਤੂਬਰ ਨੂੰ ਸਰਬੱਤ ਖਾਲਸੇ ਦੇ ਰੂਪ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 3 ਲੱਖ ਤੋਂ ਜਿਆਦਾ ਸੰਗਤ ਸਮੂਲੀਅਤ ਕਰੇਗੀ। ਏਹ ਸਮਾਗਮ ਬਾਦਲਕਿਆਂ ਦੇ ਖਾਤਮੇ ਦਾ ਐਲਾਨ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਤੋਂ ਪਰਿਵਰਤਨ ਯਾਤਰਾ ਬਾਮਸੇਫ ਦੇ ਕੌਮੀਂ ਪ੍ਰਧਾਨ ਬਾਮਣ ਮੇਸ਼ਰਾਮ ਅਤੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸੁਰੂ ਹੋਵੇਗੀ। ਜੱਥੇਦਾਰ ਚੀਮਾ ਨੇ ਐਲਾਨ ਕੀਤਾ ਕਿ 9 ਜੱਥੇ ਉਨ੍ਹਾਂ ਦੀ ਅਗਵਾਈ ਹੇਠ ਪਹਿਲਾਂ ਜਾ ਚੁੱਕੇ ਹਨ ਅਤੇ 10ਵਾਂ ਤੇ 1ਵਾਂ ਵਿਸ਼ਾਲ ਜੱਥਾ 7 ਅਤੇ 14 ਅਕਤੁਬਰ ਨੂੰ ਲੁਧਿਆਣਾ ਤੋਂ ਗਠਜੋੜ ਦੀ ਅਗਵਾਈ ਹੇਠ ਰਵਾਨਾ ਹੋਵੇਗਾ। ਇਸ ਮੌਕੇ ਗੁਰਜੰਟ ਸਿੰਘ ਕੱਟੂ, ਜੋਗਿੰਦਰ ਰਾਏ, ਮਨਜੀਤ ਸਿੰਘ ਸਿਆਲਕੋਟੀ, ਹਰਬੰਸ ਸਿੰਘ ਗਿੱਲ, ਜੱਥੇਦਾਰ ਮੋਹਣ ਸਿੰਘ, ਰਾਮ ਸਿੰਘ ਦੀਪਕ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ ਆਨੰਦਪੁਰੀ, ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਲੰਬੜਦਾਰ ਦਿਲਬਾਗ ਸਿੰਘ, ਜੈ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਪਾਰਟੀ ਵਰਕਰ ਹਾਜਰ ਸਨ।

 


LEAVE A REPLY