ਜਲਦੀ ਹੀ ਕਪਿਲ ਸ਼ਰਮਾ ਹਾਲੀਵੁੱਡ ਵਿੱਚ ਕਰ ਸਕਦੇ ਹਨ ਕਮ – ਹਾਲੀਵੁੱਡ ਤੋ ਮਿਲਿਆ ਕਮ ਕਰਨ ਦਾ ਆਫਰ


Kapil Sharma

ਉਂਝ ਤਾਂ ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸਮਾਂ ਕੁਝ ਠੀਕ ਨਹੀਂ ਚਲ ਰਿਹਾ, ਪਰ ਹਾਲ ਹੀ ਵਿੱਚ ਉਸ ਦੀ ਜ਼ਿੰਦਹਗੀ ਵਿੱਚ ਕੁਝ ਨਵਾਂ ਤੇ ਵਧੀਆ ਹੋਣ ਦੀ ਆਸ ਹੈ। ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਰੱਖਣ ਵਾਲੇ ਕਪਿਲ ਦੀ ਹੁਣ ਹਾਲੀਵੁੱਡ ਵਿੱਚ ਐਂਟਰੀ ਹੋ ਸਕਦੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਨੂੰ ਹਾਲੀਵੁੱਡ ਦੀ ਇੱਕ ਵੈਬ ਸੀਰੀਜ਼ ਚ ਕੰਮ ਕਰਨ ਦਾ ਆਫਰ ਮਿਲਿਆ ਹੈ। ਇਸ ਗੱਲ ਦਾ ਖੁਲਾਸਾ ਕਪਿਲ ਦੇ ਦੋਸਤ ਰਾਜੀਵ ਢੀਂਗਰਾ ਨੇ ਕੀਤਾ ਹੈ। ਫਿਲਹਾਲ ਇਸ ਸੀਰੀਜ਼ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਸੀਰੀਜ਼ ਚ ਕਪਿਲ ਦੇ ਨਾਲ ਕੋਈ ਹਾਲੀਵੁੱਡ ਐਕਟਰ ਹੀ ਹੋਵੇਗਾ। ਲੜੀ ਵਿੱਚ ਲੋੜੀਂਦੇ ਭਾਰਤੀ ਅਦਾਕਾਰ ਲਈ ਕਪਿਲ ਦੇ ਨਾਂਅ ਤੇ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਪਿਲ ਸੱਚਮੁੱਚ ਹੀ ਹਾਲੀਵੁੱਡ ਪ੍ਰੋਜੈਕਟ ਚ ਨਜ਼ਰ ਆਉਣਗੇ ਜਾਂ ਨਹੀਂ।
ਹਾਲਾਂਕਿ, ਕਪਿਲ ਇਸ ਵੇਲੇ ਟੀਵੀ ਦੀ ਦੁਨੀਆ ਤੋਂ ਦੂਰ ਹੋ ਕੇ ਆਪਣੀ ਸਿਹਤ ਵੱਲ ਧਿਆਨ ਦੇ ਰਹੇ ਹਨ। ਕਿਉਂਕਿ ਖ਼ਬਰਾਂ ਸਨ ਕਿ ਕਪਿਲ ਸ਼ਰਮਾ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਹਨ। ਸਮੇਂ-ਸਮੇਂ ਤੇ ਕਪਿਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਚ ਸਾਹਮਣੇ ਆਈਆਂ ਤਸਵੀਰਾਂ ਚ ਕਪਿਲ ਦਾ ਵਜ਼ਨ ਵੀ ਕਾਫੀ ਵਧਿਆ ਹੋਇਆ ਨਜ਼ਰ ਆਇਆ ਹੈ। ਕਪਿਲ ਨੂੰ ਫੈਨਸ ਇੱਕ ਵਾਰ ਫੇਰ ਸਕ੍ਰੀਨ ਤੇ ਦੇਖਣ ਦੀ ਉੜੀਕ ਕਰ ਰਹੇ ਹਨ ਅਤੇ ਲਗਦਾ ਹੈ ਕਿ ਕਪਿਲ ਦੇ ਫੈਨਸ ਦਾ ਸੁਪਨਾ ਜਲਦੀ ਹੀ ਪੂਰਾ ਹੋਣ ਵਾਲਾ ਹੈ।

  • 2.4K
    Shares

LEAVE A REPLY