ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਲਾ ਕਾਰਗਿਲ ਦੀ ਜੰਗ ਦਾ ਜਵਾਨ, ਭਾਂਡੇ ਮਾਂਜ ਕੇ ਕਰ ਰਿਹਾ ਹੈ ਗੁਜ਼ਾਰਾ


ਬੀਤੇ ਦਿਨ 19ਵਾਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਦਿਨ ਸੈਨਿਕਾਂ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਹਰ ਥਾਂ ‘ਤੇ ਭਾਰਤ ਦੀ ਜਿੱਤ ਦੇ ਚਰਚੇ ਹੋ ਰਹੇ ਹਨ। ਉੱਥੇ ਹੀ ਦੂਸਰੇ ਪਾਸੇ ਸਿਸਟਮ ਦੀ ਮਾਰ ਸਹਿ ਰਿਹਾ ਇਹ ਸ਼ਖ਼ਸ ਜਿਸਦਾ ਨਾਂਅ ਸਤਵੀਰ ਸਿੰਘ ਹੈ, ਅੱਜ ਜੂਸ ਦੀ ਰੇਹੜੀ ਲਗਾਉਣ ਲਈ ਮਜ਼ਬੂਰ ਹੈ। ਜਾਣਕਾਰੀ ਮੁਤਾਬਿਕ ਕਾਰਗਿਲ ਦੇ ਯੁੱਧ ਵਿੱਚ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਇਸ ਸ਼ਹਿਰ ਤੋਂ ਲੜਨ ਵਾਲਾ ਉਹ ਇੱਕਲਾ ਹੀ ਸੈਨਿਕ ਸੀ। ਸਤਵੀਰ ਸਿੰਘ ਨੇ ਦੱਸਿਆ ਕਿ ਉਹ 13 ਜੂਨ, 1999 ਦੀ ਸਵੇਰ ਸੀ, ਜਦ ਉਹ ਕਾਰਗਿਲ ਦੀ ਤੋਲੋਗਿੰਗ ਪਹਾੜੀ ਤੇ ਸੀ ਅਤੇ ਪਾਕਿਸਤਾਨੀ ਸੈਨਿਕਾਂ ਨਾਲ ਆਹਮਣਾ-ਸਾਹਮਣਾ ਹੋ ਗਿਆ। ਇਸ ਯੁੱਧ ਵਿੱਚ ਕਈ ਸੈਨਿਕ ਸ਼ਹੀਦ ਹੋਏ। ਸਰਕਾਰੀ ਆਂਕੜਿਆਂ ਦੇ ਮੁਤਾਬਿਕ 527 ਸੈਨਿਕ ਇਸ ਦੌਰਾਨ ਸ਼ਹੀਦ ਹੋ ਗਏ ਸਨ ਤੇ 1300 ਤੋਂ ਜ਼ਿਆਦਾ ਸੈਨਿਕ ਜਖ਼ਮੀ ਹੋ ਗਏ ਸਨ। ਆਖਿਰਕਾਰ 26 ਜੁਲਾਈ ਨੂੰ ਭਾਰਤ ਨੇ ਇਹ ਜੰਗ ਜਿੱਤ ਹੀ ਲਈ ਸੀ। ਹੁਣ ਤੁਹਾਨੂੰ ਦੱਸ ਦੇਈਏ ਕਿ ਆਖਿਰ ਕਿਉਂ ਜਿਸ ਜੰਗ ਦੇ ਜਿੱਤਣ ਲਈ ਭਾਰਤ ਅੱਜ ਮਾਣ ਕਰ ਰਿਹਾ ਹੈ, ਉਸੇ ਜੰਗ ਦੇ ਸੈਨਿਕ ਨੂੰ ਅੱਜ ਭਾਂਡੇ ਧੋਣੇ ਪੈ ਰਹੇ ਹਨ।

ਦਰਅਸਲ ਹੋੋਇਆ ਇੰਝ ਕਿ ਸਰਕਾਰ ਨੇ ਇਸ ਜੰਗ ਵਿੱਚ ਸ਼ਹੀਦ ਤੇ ਜਖ਼ਮੀ ਹੋਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਪੈਟਰੋਲ ਪੰਪ ਤੇ ਖੇਤੀ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ। ਵਾਅਦੇ ਮੁਤਾਬਿਕ ਸਤਵੀਰ ਸਿੰਘ ਨੂੰ ਪੈਟ੍ਰੋਲ ਪੰਪ ਦਿੱਤਾ ਗਿਆ ਪਰ ਇੱਕ ਮੰਤਰੀ ਨੇ ਉਹ ਪੰਪ ਉਸਦੇ ਨਾਂਅ ਕਰਵਾਉਣ ਨੂੰ ਕਿਹਾ ਜਿਸ ਲਈ ਸਤਵੀਰ ਨੇ ਮਨ੍ਹਾ ਕਰ ਦਿੱਤਾ। ਇਸ ਸਭ ਤੋਂ ਬਾਅਦ ਤਾਂ ਉਹਨਾਂ ਨੂੰ ਜੋ ਖੇਤੀ ਕਰਨ ਲਈ 5 ਵਿੱਘਾ ਜ਼ਮੀਨ ਦਿੱਤੀ ਗਈ ਸੀ ,ਉਹ ਵੀ ਵਾਪਸ ਲੈ ਲਈ ਗਈ। ਇਹਨਾਂ ਹੀ ਨਹੀਂ ਉਹਨਾਂ ਤੋ ਸਭ ਕੁਝ ਖੋਹ ਲਿਆ ਗਿਆ। ਹਾਲਾਂਕਿ ਡਿਫੈਂਸ ਨੇ ਸਨਮਾਨ ਵਾਪਸ ਨਹੀਂ ਲਿਆ। ਹੁਣ ਇਸ ਵੀਰ ਨੂੰ ਆਪਣੇ ਬੇਟੇ ਦੀ ਪੜਾਈ ਲਈ ਮਜ਼ਬੂਰਨ ਜੂਸ ਦੀ ਰੇਹੜੀ ਲਗਾਉਣੀ ਪੈ ਰਹੀ ਹੈ।

ਜ਼ਿਕਰਯੋਗ ਹੈ ਕਿ ਕਾਰਗਿਲ ਦੀ ਜੰਗ ਦੌਰਾਨ ਸਤਵੀਰ ਸਿੰਘ ਦੇ ਪੈਰ ‘ਤੇ ਦੋ ਗੋਲੀਆਂ ਵੱਜੀਆਂ ਸਨ। ਜਿਨ੍ਹਾਂ ‘ਚੋਂ ਇੱਕ ਗੋਲੀ ਛੂਹ ਕੇ ਨਿਕਲ ਗਈ। ਜਦਕਿ ਦੂਸਰੀ ਗੋਲੀ ਅੱਜ ਵੀ ਪੈਰ ਵਿੱਚ ਫਸੀ ਹੋਈ ਹੈ। ਜਿਸ ਕਾਰਨ ਉਹ ਸਹੀ ਤਰੀਕੇ ਨਾਲ ਚੱਲ ਵੀ ਨਹੀ ਸਕਦੇ। ਜਿੱਥੇ ਅੱਜ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ ਤੇ ਦੇਸ਼ਵਾਸੀ ਪੂਰੇ ਮਾਣ ਨਾਲ ਆਪਣਾ ਸਿਰ ਉੱਚਾ ਕਰ ਰਹੇ ਹਨ। ਜਿੱਥੇ ਇੱਕ ਪਾਸੇ ਪਾਕਿਸਤਾਨ ਦੀ ਹਾਰ ਨੂੰ ਯਾਦ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਸੈਨਿਕਾਂ ਨਾਲ ਇਹ ਸਭ ਹੋਣਾ ਕਿ ਅਸਲ ‘ਚ ਜਿੱਤ ਹੈ? ਆਖਿਰ ਕੀ ਇਹ ਇਨਾਮ ਹੈ ਉਸ ਵੀਰ ਸਿਪਾਹੀ ਨੂੰ ਜਿਸ ਨੇ ਦੇਸ਼ ਲਈ ਆਪਣੀ ਜਾਨ ਦਾਅ ‘ਤੇ ਲਾ ਦਿੱਤੀ?

  • 8
    Shares

LEAVE A REPLY