ਭਾਰਤ ਅਫਗਾਨਿਸਤਾਨ ਮੈਚ ‘ਤੇ ਸੱਟਾ ਲਾਉਣ ਵਾਲੇ ਗਿਰੋਹ ਮੈਂਬਰ ਕਾਬੂ, ਵੱਡੀ ਮਾਤਰਾ ਵਿੱਚ ਦੜਾ ਸੱਟਾ ਲਗਾਉਣ ਵਾਲਾ ਸਮਾਨ ਬਰਾਮਦ


Khanna Police Arrested Group of Gamblers

ਖੰਨਾ ਪੁਲਿਸ ਨੇ ਭਾਰਤ ਅਫਗਾਨਿਸਤਾਨ ਮੈਚ ‘ਤੇ ਸੱਟਾ ਲਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੇ ਸੱਟਾ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਭਾਰਤ ਅਤੇ ਅਫਗਾਨਿਸਥਾਨ ਦਾ ਕ੍ਰਿਕਟ ਮੈਚ ਹੋਣ ਕਾਰਨ ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੀਰ ਸਿੰਘ ਭਗਵਾਨਪੁਰਾ ਰੋਡ ਸਮਰਾਲਾ ਦੇ ਮਕਾਨ ਦੇ ਚੁਬਾਰੇ ਵਿੱਚ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਵਾਸੀ ਖੰਨਾ, ਜੋਟੀ ਵਾਸੀ ਫਾਜਿਲਕਾ, ਅੰਕੁਰ ਵਾਸੀ ਜਲੰਧਰ, ਨਿਖਲ ਵਾਸੀ ਲੁਧਿਆਣਾ ਵੱਲੋ ਭੋਲੇ ਭਾਲੇ ਲੋਕਾਂ ਤੋਂ ਦੜਾ ਸੱਟਾ ਰਾਹੀਂ ਨੂੰ ਥੋੜੇ ਪੈਸਿਆ ਵਿੱਚ ਜਿਆਦਾ ਪੈਸਿਆ ਦਾ ਲਾਲਚ ਦੇਕੇ ਇਸ ਕ੍ਰਿਕਟ ਮੈਚ ਪਰ ਪੈਸੇ ਲਗਵਾਕੇ ਠੱਗੀ ਮਾਰ ਰਹੇ ਹਨ।

ਸਹਾਇਕ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਉਕਤ ਹਰਜੀਤ ਸਿੰਘ ਉਰਫ ਸੋਨੂ ਦੇ ਘਰ ਰੇਡ ਕਰਕੇ ਦੋਸ਼ੀ ਪ੍ਰਦੀਪ ਕੁਮਾਰ ਦੂਆ ਉਰਫ ਦੀਪਾ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜੇ ਵਿੱਚੋਂ ਕ੍ਰਿਕਟ ਮੈਚ ਪਰ ਦੜਾ ਸੱਟਾ ਲਗਾਉਣ ਵਾਲਾ ਸਮਾਨ ਇੱਕ ਮਿੰਨੀ ਐਕਸਚੇਂਜ਼, 30 ਮੋਬਾਇਲ ਫੋਨ ਸੈਟ, 24 ਲੀਡਾਂ, 2 ਮਾਈਕ, 2 ਲੈਪਟਾੱਪ, 1 ਪ੍ਰਿੰਟਰ, 1 ਵਾਈਫਾਈ ਮੋਡਮ, 1 ਡੀਕੋਡਰ,1 ਐਲ.ਸੀ.ਡੀ ਸਕਰੀਨ ਅਤੇ 6 ਰਜਿਸਟਰ ਜਿਸ ਪਰ ਮੈਚ ਫਿੰਕਸਿੰਗ ਸਬੰਧੀ ਲਿਖਿਆ ਜਾਦਾ ਸੀ, ਬ੍ਰਾਮਦ ਕੀਤੇ। ਉਕਤ ਦੋਸੀਆਂ ਖਿਲਾਫ ਮੁੱਕਦਮਾ ਨੰਬਰ 231, ਮਿਤੀ 26-09-18 ਅ/ਧ 420/120-ਬੀ ਭ/ਦ 13ਏ/3/67 ਜੂਆ ਐਕਟ ਥਾਣਾ ਸਮਰਾਲਾ ਦਰਜ਼ ਰਜਿਸਟਰ ਕੀਤਾ ਗਿਆ। ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਿਹਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।


LEAVE A REPLY