ਖੰਨਾ ਪੁਲਿਸ ਵੱਲੋਂ 1150 ਨਸ਼ੀਲੇ ਟੀਕੇ ਬਰਾਮਦ -ਸਹਾਰਨਪੁਰ ਤੋਂ ਲਿਆ ਕੇ ਜਲੰਧਰ ਵਿੱਚ ਵੇਚੇ ਜਾਣੇ ਸਨ ਮਹਿੰਗੇ ਭਾਅ ਤੇ


Khanna police recovered 1150 Injections from Drug Smuggler

ਖੰਨਾ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ 1150 ਨਸ਼ੀਲੇ ਟੀਕੇ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁੱਖੀ ਸ੍ਰੀ ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਸਥਾਨਕ ਪ੍ਰਿਸਟੀਨ ਮਾਲ ਜੀ. ਟੀ. ਰੋਡ ਖੰਨਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਗੋਬਿੰਦਗੜ ਵਾਲੇ ਪਾਸਿਓਂ ਆਈ ਇਨੋਵਾ ਕਾਰ ਨੰਬਰ ਪੀ. ਬੀ. 13 ਆਰ 9030 ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਕਾਰ ਸਵਾਰ ਰਾਜਿੰਦਰ ਸਿੰਘ ਰਿੰਕੂ ਪੁੱਤਰ ਕਰਮ ਸਿੰਘ ਵਾਸੀ ਮਕਾਨ ਨੰਬਰ 2006, ਗਲੀ ਨੰਬਰ 16 ਦਸ਼ਮੇਸ਼ ਨਗਰ ਲੁਧਿਆਣਾ ਅਤੇ ਔਰਤ ਹਰਪ੍ਰੀਤ ਕੌਰ ਉਰਫ਼ ਪ੍ਰੀਤ ਪੁੱਤਰੀ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 74, ਬਾਵਾ ਖੇਲ ਮੁਹੱਲਾ ਜਲੰਧਰ ਕੋਲੋਂ 500 ਨਸ਼ੀਲੇ ਟੀਕੇ (ਏਵਿਲ-10 ਐੱਮ. ਐੱਲ.), 150 ਨਸ਼ੀਲੇ ਟੀਕੇ (ਓਮਜੈਸਿਕ-2 ਐੱਮ. ਐੱਲ.), 500 ਨਸ਼ੀਲੇ ਟੀਕੇ (ਰੈਕਸੋਜੈਸਿਕ-2 ਐੱਮ. ਐੱਲ.) ਕੁੱਲ 1150 ਨਸ਼ੀਲੇ ਟੀਕੇ ਬਰਾਮਦ ਕੀਤੇ। ਪੁੱਛਗਿੱਛ ਕਰਨ ‘ਤੇ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਟੀਕੇ ਸਹਾਰਨਪੁਰ (ਉੱਤਰ ਪ੍ਰਦੇਸ਼) ਤੋਂ ਲਿਆ ਕੇ ਜਲੰਧਰ ਦੇ ਖੇਤਰ ਵਿੱਚ ਮਹਿੰਗੇ ਭਾਅ ਵੇਚਦੇ ਸਨ। ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 217 ਮਿਤੀ 15 ਸਤੰਬਰ 2018 ਅ/ਧ 22/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਦਰ ਖੰਨਾ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ।


LEAVE A REPLY