ਲੁਧਿਆਣਾ ਦੇ ਕਾਕੋਵਾਲ ਰੋਡ ਤੇ ਪੱਥਰ ਲਗਾਉਣ ਵਾਲੇ ਕਾਰੀਗਰ ਦੀ ਕਰੰਟ ਲੱਗਣ ਨਾਲ ਹੋਈ ਮੌਤ


ਲੁਧਿਆਣਾ ਦੇ ਕਾਕੋਵਾਲ ਰੋਡ ਤੇ ਸਥਿਤ ਨਿਓ ਵਿਸ਼ਾਲ ਨਗਰ ਵਿਖੇ ਇਕ ਨਿਰਮਾਣ ਅਧੀਨ ਮਕਾਨ ਵਿਚ ਪੱਥਰ ਲਗਾਉਣ ਵਾਲੇ ਕਾਰੀਗਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦਾ ਪਿਤਾ ਮੋਹੰਮਦ ਯਾਕੀਵ ਉਮਰ 55 ਸਾਲ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਕੇ ਰਾਜ ਮਿਸਤਰੀ ਦਾ ਤੇ ਪੱਥਰ ਲਗਾਉਣ ਦਾ ਕੰਮ ਕਰ ਰਿਹਾ ਸੀ।

ਜੋ ਕਿ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ।ਉਸਨੇ ਕਿਹਾ ਕਿ ਅੱਜ ਨਿਰਮਾਣ ਅਧੀਨ ਮਕਾਨ ਵਿੱਚ ਪੱਥਰ ਦਾ ਕੰਮ ਕਰਦੇ ਸਮੇਂ ਪੱਥਰ ਕੱਟਣ ਵਾਲੀ ਮਸ਼ੀਨ ਦੀਆਂ ਤਾਰਾਂ ਨਗੀਆਂ ਹੋਣ ਕਰਕੇ ਅਚਾਨਕ ਕਰੰਟ ਲਗਣ ਨਾਲ ਹਾਲਤ ਗੰਭੀਰ ਹੋ ਗਈ। ਉਸਨੂੰ ਤਰੁੰਤ ਨਜਦੀਕੀ ਹਸਪਤਾਲ ਵਿੱਚ ਲੈ ਗਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ ਮਕਾਨ ਮਾਲਿਕ ਨੇ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

  • 1
    Share

LEAVE A REPLY