ਅੱਜ ਹੈ ਪੰਚਾਇਤ ਚੋਣਾਂ-2018 ਦੀ ਨਾਮਜ਼ਦਗੀਆਂ ਦਾ ਆਖ਼ਰੀ ਦਿਨ, ਤੀਜੇ ਦਿਨ ਤੱਕ ਸਰਪੰਚੀ ਲਈ 595 ਅਤੇ ਪੰਚੀ ਲਈ 2009 ਨਾਮਜ਼ਦਗੀਆਂ


Ludhiana DC Pardeep Agarwal

ਲੁਧਿਆਣਾ – ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਤੱਕ ਸਰਪੰਚੀ ਲਈ ਕੁੱਲ 595 ਅਤੇ ਪੰਚੀ ਲਈ ਕੁੱਲ 2009 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਨਾਮਜ਼ਦਗੀਆਂ 19 ਦਸੰਬਰ, 2018 ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੈ। ਇਸ ਸਮੇਂ ਤੋਂ ਬਾਅਦ ਕੋਈ ਵੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਬਲਾਕ ਡੇਹਲੋਂ ਵਿੱਚ ਸਰਪੰਚੀ ਲਈ 33 ਅਤੇ ਪੰਚੀ ਲਈ 142 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਸੇ ਤਰਾਂ ਬਲਾਕ ਦੋਹਾਰਾ ਵਿੱਚ ਸਰਪੰਚੀ ਲਈ 25 ਅਤੇ ਪੰਚੀ ਲਈ 125, ਬਲਾਕ ਜਗਰਾਂਉ ਵਿੱਚ ਸਰਪੰਚੀ ਲਈ 99 ਅਤੇ ਪੰਚੀ ਲਈ 295, ਬਲਾਕ ਖੰਨਾ ਵਿੱਚ ਸਰਪੰਚੀ ਲਈ 32 ਅਤੇ ਪੰਚੀ ਲਈ 77, ਬਲਾਕ ਲੁਧਿਆਣਾ-1 ਵਿੱਚ ਸਰਪੰਚੀ ਲਈ 80 ਅਤੇ ਪੰਚੀ ਲਈ 275, ਬਲਾਕ ਲੁਧਿਆਣਾ-2 ਵਿੱਚ ਸਰਪੰਚੀ ਲਈ 31 ਅਤੇ ਪੰਚੀ ਲਈ 80, ਬਲਾਕ ਮਾਛੀਵਾੜਾ ਵਿੱਚ ਸਰਪੰਚੀ ਲਈ 83 ਅਤੇ ਪੰਚੀ ਲਈ 229, ਬਲਾਕ ਮਲੌਦ ਵਿੱਚ ਸਰਪੰਚੀ ਲਈ 28 ਅਤੇ ਪੰਚੀ ਲਈ 104, ਬਲਾਕ ਪੱਖੋਵਾਲ ਵਿੱਚ ਸਰਪੰਚੀ ਲਈ 7 ਅਤੇ ਪੰਚੀ ਲਈ 46, ਬਲਾਕ ਰਾਏਕੋਟ ਵਿੱਚ ਸਰਪੰਚੀ ਲਈ 18 ਅਤੇ ਪੰਚੀ ਲਈ 59, ਬਲਾਕ ਸਮਰਾਲਾ ਵਿੱਚ ਸਰਪੰਚੀ ਲਈ 66 ਅਤੇ ਪੰਚੀ ਲਈ 247, ਬਲਾਕ ਸਿੱਧਵਾਂ ਬੇਟ ਵਿੱਚ ਸਰਪੰਚੀ ਲਈ 55 ਅਤੇ ਪੰਚੀ ਲਈ 183 ਅਤੇ ਬਲਾਕ ਸੁਧਾਰ ਵਿੱਚ ਸਰਪੰਚੀ ਲਈ 38 ਅਤੇ ਪੰਚੀ ਲਈ 147 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ ਹਨ।

Nomination file

ਸ੍ਰੀ ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 20 ਦਸੰਬਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ 21 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਣਗੀਆਂ, ਉਪਰੰਤ ਉਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਵੋਟਾਂ ਮਿਤੀ 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਜ਼ਿਲਾ ਲੁਧਿਆਣਾ ਦੇ ਕੁੱਲ 941 ਸਰਪੰਚਾਂ ਅਤੇ 6391 ਪੰਚਾਂ ਦੀ ਚੋਣ ਲਈ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਬਕਾਇਦਾ ਸਥਾਨ/ਦਫ਼ਤਰ ਨਿਰਧਾਰਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬਲਾਕ ਡੇਹਲੋਂ ਅਧੀਨ ਆਉਂਦੇ ਪਿੰਡ ਦੀਆਂ ਨਾਮਜ਼ਦਗੀਆਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਹਲੋਂ ਅਤੇ ਵੈਟਰਨਰੀ ਦਫ਼ਤਰ ਡੇਹਲੋਂ ਵਿਖੇ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਇਸੇ ਤਰਾਂ ਬਲਾਕ ਦੋਰਾਹਾ ਦੀਆਂ ਨਾਮਜ਼ਦਗੀਆਂ ਨਗਰ ਕੌਂਸਲ ਦਫ਼ਤਰ ਦੋਰਾਹਾ ਅਤੇ ਸਕੱਤਰ ਮਾਰਕੀਟ ਕਮੇਟੀ ਦੋਰਾਹਾ ਵਿਖੇ ਜਮਾਂ ਹੋਣਗੀਆਂ। ਬਲਾਕ ਜਗਰਾਂਉ ਲਈ ਖੇਤੀਬਾੜੀ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਖੁਰਾਕ ਸਪਲਾਈ ਦਫ਼ਤਰ ਜਗਰਾਂਉ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ।

ਬਲਾਕ ਖੰਨਾ ਲਈ ਮਾਰਕੀਟ ਕਮੇਟੀ ਦਫ਼ਤਰ ਵਿਖੇ, ਬਲਾਕ ਲੁਧਿਆਣਾ-1 ਲਈ ਸਤਿਗੁਰ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ ਲੁਧਿਆਣਾ ਵਿਖੇ, ਬਲਾਕ ਲੁਧਿਆਣਾ-2 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਕੈਂਪ ਸਾਹਮਣੇ ਬੱਸ ਅੱਡਾ ਲੁਧਿਆਣਾ ਵਿਖੇ, ਬਲਾਕ ਪੱਖੋਵਾਲ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਪੱਖੋਵਾਲ ਵਿਖੇ, ਬਲਾਕ ਰਾਏਕੋਟ ਲਈ ਮਾਰਕੀਟ ਕਮੇਟੀ ਦਫ਼ਤਰ ਰਾਏਕੋਟ ਵਿਖੇ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਇਸੇ ਤਰਾਂ ਬਲਾਕ ਮਾਛੀਵਾੜਾ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਮਾਰਕੀਟ ਕਮੇਟੀ ਦਫ਼ਤਰ ਅਤੇ ਨਗਰ ਕੌਂਸਲ ਦਫ਼ਤਰ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ।

ਬਲਾਕ ਮਲੌਦ ਲਈ ਨਗਰ ਪੰਚਾਇਤ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਮਲੌਦ ਵਿਖੇ ਨਾਮਜ਼ਦਗੀਆਂ ਲਈਆਂ ਜਾਣਗੀਆਂ। ਬਲਾਕ ਸਮਰਾਲਾ ਲਈ ਪੀ. ਡਬਲਿਊ. ਡੀ ਦਫ਼ਤਰ, ਨਗਰ ਕੌਂਸਲ ਦਫ਼ਤਰ ਅਤੇ ਮਾਰਕੀਟ ਕਮੇਟੀ ਦਫ਼ਤਰ ਸਮਰਾਲਾ ਵਿਖੇ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਬਲਾਕ ਸਿੱਧਵਾਂ ਬੇਟ ਲਈ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਦਫ਼ਤਰ ਅਤੇ ਬੀ. ਪੀ. ਈ. ਓ. ਦਫ਼ਤਰ ਸਿੱਧਵਾਂ ਬੇਟ ਨਿਰਧਾਰਤ ਕੀਤੇ ਗਏ ਹਨ। ਇਸੇ ਤਰਾਂ ਬਲਾਕ ਸੁਧਾਰ ਲਈ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਜ਼ ਕਾਲਜ ਰੋਡ ਦਾਖਾ ਵਿਖੇ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੀ ਹਾਜ਼ਰ ਸਨ।

  • 719
    Shares

LEAVE A REPLY