ਆਰੀਆ ਕਾਲਜ ਦੇ 71ਵੇਂ ਸਾਲਾਨਾ ਖੇਡ ਮੇਲੇ ਦੇ ਆਖਰੀ ਦਿਨ ਵਿਦਿਆਰਥੀ ਖਿਡਾਰੀਆਂ ਨੇ ਦਿਖਾਏ ਆਪਣੇ ਜੌਹਰ


ਲੁਧਿਆਣਾ– ਸਥਾਨਕ ਆਰੀਆ ਕਾਲਜ ਵਿੱਚ ਚੱਲ ਰਿਹਾ 71ਵਾਂ ਸਾਲਾਨਾ ਦੋ ਦਿਨਾਂ ਖੇਡ ਮੇਲਾ ਖੇਡ ਭਾਵਨਾ ਨੂੰ ਹਰ ਕੀਮਤ ਤੇ ਬਰਕਰਾਰ ਰੱਖਣ ਦਾ ਸੁਨੇਹਾ ਦਿੰਦਿਆਂ ਅੱਜ ਸਮਾਪਤ ਹੋ ਗਿਆ | ਖੇਡ ਮੇਲੇ ਦੇ ਦੋਵੇਂ ਦਿਨਾਂ ਦੌਰਾਨ ਆਯੋਜਿਤ ਹੋਈਆਂ ਵਿਭਿੰਨ ਖੇਡਾਂ ਵਿੱਚ ਕਾਲਜ ਦੇ ਲਾਗੂ 600 ਨੌਜਵਾਨ ਖਿਡਾਰੀਆਂ ਨੇ ਹਿੱਸਾ ਲਿਆ ਇਸ ਮੌਕੇ ਮੁੰਡਿਆਂ ਵਿੱਚੋਂ ਪ੍ਰਭਜੋਤ ਸਿੰਘ ਅਤੇ ਕੁੜੀਆਂ ਵਿੱਚੋਂ ਕੋਮਲ ਦੇਵੀ ਨੂੰ ਬੈਸਟ ਐਥਲੀਟ ਐਲਾਨਿਆ ਗਿਆ| ਇਸ ਖੇਡ ਮੇਲੇ ਦੇ ਸਮਾਪਤੀ ਸਮਾਗਮਾਂ ਵਿੱਚ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਮੁੱਖ ਮਹਿਮਾਨ ਵਜੋਂ ਅਤੇ ਵਿਧਾਇਕ ਸ੍ਰੀ ਭਾਰਤ ਭੂਸ਼ਨ ਆਸ਼ੂ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਪ੍ਰੇਮ ਭਾਰਦਵਾਜ ਕਾਲਜ ਪ੍ਰਬੰਧਕੀ ਕਮੇਟੀ ਦੀ ਸਕੱਤਰ ਸ਼੍ਰੀਮਤੀ ਸਤੀਸ਼ ਸ਼ਰਮਾ ਅਤੇ ਮੈਂਬਰ ਸ੍ਰੀਮਤੀ ਰਾਜੇਸ਼ ਰਾਣੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ| ਕਾਲਜ ਪਿ੍ੰਸੀਪਲ ਡਾ ਸਵਿਤਾ ਉੱਪਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਪੰਜਾਬੀ ਧਰਤੀ ਨੂੰ ਵਧੀਆ ਅਤੇ ਵਿਸ਼ਵ ਪ੍ਰਸਿੱਧ ਖਿਡਾਰੀ ਪੈਦਾ ਕਰਨ ਦਾ ਮਾਣ ਹਾਸਿਲ ਹੈ ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਪੱਛਮੀ ਪੁਣੇ ਦੀ ਅੰਨ੍ਹੀ ਦੌੜ ਪਿੱਛੇ ਲੱਗ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਸੱਭਿਆਚਾਰ ਸਾਹਿਤ ਅਤੇ ਖੇਡਾਂ ਤੋਂ ਟੁੱਟਦੀ ਜਾ ਰਹੀ ਹੈ ਕਾਲਜ ਦੇ ਖੇਡ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਖੇਡ ਸਰਗਰਮੀਆਂ ਦੇ ਪ੍ਰਧਾਨ ਪ੍ਰੋਫੈਸਰ ਦਵਿੰਦਰ ਜੋਸ਼ੀ ਨੇ ਦੱਸਿਆ ਕਿ ਆਰੀਆ ਕਾਲਜ ਨੇ ਆਪਣੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਬਾਕੀ ਖੇਤਰਾਂ ਦੇ ਨਾਲ ਨਾਲ ਦੇਸ਼ ਨੂੰ ਕੌਮਾਂਤਰੀ ਪੱਧਰ ਤੇ ਮਾਹਿਰ ਖਿਡਾਰੀਆਂ ਵੀ ਪ੍ਰਦਾਨ ਕੀਤੇ ਹਨ|

ਇਸ ਸਮਾਗਮ ਵਿੱਚ ਅੱਡੇ ਦਰਸ਼ਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਾਲਜ ਪ੍ਰਬੰਧਕ ਕਮੇਟੀ ਦੀ ਸਕੱਤਰ ਸ੍ਰੀਮਤੀ ਸਤੀਸ਼ ਸ਼ਰਮਾ ਨੇ ਕੀਤਾ ਇਸ ਖੇਡ ਮੇਲੇ ਵਿੱਚ ਆਰੀਆ ਸਮਾਜ ਅਤੇ ਸੰਸਥਾਵਾਂ ਨਾਲ ਜੁੜੀਆਂ ਵਿਭਿੰਨ ਹਸਤੀਆਂ ਜਿਵੇਂ ਕਿ ਸ੍ਰੀ ਰਮੇਸ਼ ਕੌੜਾ ਸ੍ਰੀ ਸੁਨੀਲ ਸ਼ਰਮਾ ਅਤੇ ਸ੍ਰੀ ਵਿਨੋਦ ਗਾਂਧੀ ਨੇ ਵੀ ਆਪਣੇ ਵਿਚਾਰ ਪ੍ਰਗਟ ਕਿਤੇ|

“ਮੁੰਡਿਆਂ ਚੋਂ ਪ੍ਰਭੂ ਸਿੰਘ ਅਤੇ ਲੜਕੀਆਂ ਵਿੱਚੋਂ ਕੋਮਲ ਦੇਵੀ ਐਲਾਨ ਕੇ ਬੈਸਟ ਅਥਲੀਟ”

  • 1
    Share

LEAVE A REPLY